Punjab Roadways strike: ਪੰਜਾਬ ਭਰ ‘ਚ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ, ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ
ਸਰਕਾਰੀ ਬੱਸਾਂ (Punjab Roadways strike) ਦਾ ਚੱਕਾ ਜਾਮ ਰਹੇਗਾ। ਇਸ ਦੇ ਨਾਲ ਹੀ 28 ਨਵੰਬਰ ਅਤੇ 2 ਦਸੰਬਰ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ…
ਚੰਡੀਗੜ੍ਹ, 22 ਨਵੰਬਰ 2025- (Media PBN)-
ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ (PRTC workers protest) ਦੇ ਕੱਚੇ ਮੁਲਾਜ਼ਮਾਂ ਵੱਲੋਂ 8 ਤੋਂ ਲੈ ਕੇ 10 ਦਸੰਬਰ ਤੱਕ ਪੰਜਾਬ ਭਰ ‘ਚ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਰਕਾਰੀ ਬੱਸਾਂ (Punjab Roadways strike) ਦਾ ਚੱਕਾ ਜਾਮ ਰਹੇਗਾ।
ਇਸ ਦੇ ਨਾਲ ਹੀ 28 ਨਵੰਬਰ ਅਤੇ 2 ਦਸੰਬਰ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਕੱਚੇ ਮੁਲਾਜ਼ਮਾਂ (Panbus contract employees) ਨੇ ਕਿਹਾ ਜੇਕਰ ਕਿਲੋਮੀਟਰ ਸਕੀਮ ਦਾ ਟੈਂਡਰ ਖੋਲ੍ਹਿਆ ਗਿਆ ਤਾਂ ਪੰਜਾਬ ਭਰ ‘ਚ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ (Punjab transport strike) ਦੀ ਇੱਕ ਅਹਿਮ ਬੈਠਕ ਹੋਈ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਐਲਾਨ ਕੀਤਾ ਗਿਆ ਕਿ 28 ਤਰੀਕ ਨੂੰ ਅਤੇ 2 ਦਸੰਬਰ ਨੂੰ ਪੰਜਾਬ ਭਰ ‘ਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਜੇਕਰ ਸਰਕਾਰ ਨੇ ਟੈਂਡਰ ਬੰਦ ਨਾ ਕੀਤੇ ਤਾਂ ਤੁਰੰਤ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਲੋਮੀਟਰ ਸਕੀਮ (kilometer scheme controversy, Punjab government transport policy) ਦੇ ਵਿਰੁੱਧ ਅਤੇ ਵਿਭਾਗ ਦੇ ਨਿੱਜੀਕਰਨ ਦੇ ਖਿਲਾਫ 8 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਹੜਤਾਲ ਕੀਤੀ ਜਾਵੇਗੀ ਅਤੇ ਇਸ ਦੌਰਾਨ ਬੱਸਾਂ ਵੀ ਉਹ ਬੰਦ ਕਰਨਗੇ।
ਮੁਲਾਜ਼ਮਾਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ, ਜੋ ਕਿ ਸਿਰੇ ਨਹੀਂ ਚੜ੍ਹੀ। 19 ਤਰੀਕ ਨੂੰ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਦੀ ਗੱਲ ਕਹੀ ਸੀ, ਪਰ ਉਹ ਮੀਟਿੰਗ ‘ਚ ਖੁਦ ਮੌਜੂਦ ਨਾ ਰਹਿ ਕੇ ਸਿਰਫ ਸੈਕਟਰੀ ਨੂੰ ਭੇਜ ਦਿੱਤਾ।
ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕਿਲੋਮੀਟਰ ਸਕੀਮ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ। ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਇਹਨਾਂ ਸਕੀਮਾਂ ਨੂੰ ਲਿਆ ਰਹੀ ਹੈ।
ਮੁਲਾਜ਼ਮ ਯੂਨੀਅਨ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਸਰਕਾਰੀ ਬੱਸਾਂ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਜੋੜ ਕੇ ਅਸਥਾਈ ਕਰਮਚਾਰੀਆਂ ਦੀਆਂ ਨੌਕਰੀਆਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। (PRTC privatization issue, Punjab bus services disruption, contract workers agitation)
ਉਹਨਾਂ ਕਿਹਾ ਕਿ ਕਈ ਬੱਸਾਂ ਦੀ ਹਾਲਤ ਖ਼ਰਾਬ ਹੈ, ਜਿਨ੍ਹਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਰਕਾਰੀ ਵਿਭਾਗਾਂ ਦਾ ਨਿਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਰਸਤੇ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਜਿਹੜੇ ਕੱਚੇ ਮੁਲਾਜ਼ਮ ਹਨ, ਉਹ ਵੀ ਪੱਕੇ ਨਹੀਂ ਹੋਣਗੇ। (Punjab employment concerns, public transport crisis Punjab, government tender dispute, Punjab labor unions)

