SDM Batala arrest: SDM/ਕਮਿਸ਼ਨਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ

All Latest NewsNews FlashPunjab News

 

ਰਿਸ਼ਵਤ ਦੀ ਰਕਮ ਨਾਲ ਐਸਡੀਐਮ (SDM) ਬਟਾਲਾ-ਕਮ-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਗ੍ਰਿਫਤਾਰ

ਰੋਹਿਤ ਗੁਪਤਾ, ਗੁਰਦਾਸਪੁਰ, 22 ਨਵੰਬਰ 2025 (BNN Web)- ਐਸਡੀਐਮ ਬਟਾਲਾ ਕਮ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਵਿਕਰਮਜੀਤ ਸਿੰਘ (SDM Batala arrest) 50 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਏ ਗਏ ਹਨ। ਵਿਜੀਲੈਂਸ (Punjab Vigilance Bureau) ਨੇ ਦੇਰ ਰਾਤ ਸਵਾ ਦਸ ਵਜੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ। ਜਿੱਥੋਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਰਿਸ਼ਵਤ (anti-corruption action) ਦੀ ਰਕਮ ਨਾਲ ਗ੍ਰਿਫਤਾਰ ਕੀਤਾ ਗਿਆ।

ਘਰ ਦੀ ਤਲਾਸ਼ੀ ਲੈਣ ‘ਤੇ 13 ਲੱਖ 50 ਹਜ਼ਾਰ ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੇ ਖਿਲਾਫ ਮਾਮਲਾ FIR ਨੰਬਰ 44, ਤਾਰੀਖ 21.11.2025, ਧਾਰਾ 7 ਪੁਲਿਸ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ 1988 ( Bribery case Punjabਸੰਸ਼ੋਧਿਤ 2018) ਅਧੀਨ, ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਅਮਰ ਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ, ਨਿਵਾਸੀ BCO ਕੰਪਲੈਕਸ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਮਿਊਂਸਪਲ ਕਾਰਪੋਰੇਸ਼ਨ ਬਟਾਲਾ (Municipal Corporation Batala, corruption crackdown) ਵਿੱਚ ਸੜਕਾਂ ਦੀ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸ ਲਈ ਉਸਦੇ ਦੋ ਬਿੱਲ – ₹1,87,483 ਅਤੇ ₹1,85,369 (ਕੁੱਲ ₹3,72,852 /Punjab administration) – ਬਣੇ ਹੋਏ ਸਨ।

ਜਦੋਂ ਉਹ ਇਸ ਭੁਗਤਾਨ ਲਈ ਮਿਊਂਸਪਲ ਕਾਰਪੋਰੇਸ਼ਨ ਬਟਾਲਾ ਵਿੱਚ ਕਮਿਸ਼ਨਰ ਨੂੰ ਮਿਲਿਆ ਤਾਂ ਕਮਿਸ਼ਨਰ ਨੇ ਉਸਨੂੰ ਦੱਸਿਆ ਕਿ ਭੁਗਤਾਨ ਲੈਣ ਲਈ ਉਸਨੂੰ ਬਿੱਲਾਂ ਦਾ 10% (₹37,000) ਰਿਸ਼ਵਤ ਦੇਣੀ ਪਵੇਗੀ ਅਤੇ ਇਸ ਸਬੰਧ ਵਿੱਚ SDO ਰੋਹਿਤ ਉੱਪਲ ਨੂੰ ਮਿਲੋ।

ਬਾਅਦ ਵਿੱਚ, ਉਸਨੇ ਬਟਾਲਾ ਵਿੱਚ ਲਾਈਟ ਐਂਡ ਸਾਊਂਡ ਸ਼ੋ ਲਈ ਕੈਮਰਾ ਆਦਿ ਦਾ ਕੰਮ ਕੀਤਾ, ਜਿਸ ਦੀ ਰਕਮ ₹1,81,543 ਬਕਾਇਆ ਸੀ। ਇਸ ਤਰੀਕੇ ਨਾਲ ਕੁੱਲ ਰਕਮ ਲਗਭਗ ₹5,54,395 ਬਕਾਇਆ ਸੀ।

ਜਦੋਂ ਉਹ ਇਸ ਭੁਗਤਾਨ ਸਬੰਧੀ SDO ਰੋਹਿਤ ਉੱਪਲ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਕਮਿਸ਼ਨਰ (official arrested) ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਕਮਿਸ਼ਨਰ ਨੂੰ ਮਿਲਣ ‘ਤੇ ਉਸਨੇ 9% ਰਿਸ਼ਵਤ ਲੈ ਕੇ ਭੁਗਤਾਨ ਜਾਰੀ ਕਰਨ ਲਈ ਸਹਿਮਤੀ ਦਿੱਤੀ।

ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ (Amritsar Vigilance Range) ਗੁਰਦਾਸਪੁਰ ਦੇ ਦਫ਼ਤਰ ਆਇਆ ਅਤੇ ਰਿਸ਼ਵਤ ਵਜੋਂ ਵਰਤਣ ਲਈ ₹50,000 ਪੇਸ਼ ਕੀਤੇ ਅਤੇ ਆਪਣਾ ਬਿਆਨ ਦਰਜ ਕਰਵਾਇਆ। ਇਸ ਤੋਂ ਬਾਅਦ ਉਪਰੋਕਤ ਦੋਸ਼ੀ ਕਮਿਸ਼ਨਰ ਖ਼ਿਲਾਫ਼ FIR (bribery FIR) ਦਰਜ ਕੀਤੀ ਗਈ।

 

Media PBN Staff

Media PBN Staff