Weather Update- ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ
Weather Update- ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਮੌਸਮ ਖੁਸ਼ਕ ਰਹੇਗਾ, ਪਰ ਕੁਝ ਥਾਵਾਂ ‘ਤੇ ਹਲਕਾ ਕੋਹਰਾ/ਧੁੰਦ (Fog) ਛਾਈ ਰਹਿ ਸਕਦੀ ਹੈ….
Weather Update- ਚੰਡੀਗੜ੍ਹ, 25 ਨਵੰਬਰ, 2025 (Media PBN): ਪੰਜਾਬ ਵਿੱਚ ਠੰਢ ਦਾ ਪ੍ਰਕੋਪ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਰਾਤਾਂ ਠੰਢੀਆਂ ਹੋ ਗਈਆਂ ਹਨ ਅਤੇ ਲਗਭਗ ਸਾਰੇ ਇਲਾਕਿਆਂ ਦਾ ਘੱਟੋ-ਘੱਟ ਤਾਪਮਾਨ (Minimum Temperature) 10 ਡਿਗਰੀ ਤੋਂ ਹੇਠਾਂ ਆ ਗਿਆ ਹੈ।
ਮੌਸਮ ਵਿਭਾਗ (Meteorological Department) ਦੇ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.6 ਡਿਗਰੀ ਦੀ ਹੋਰ ਗਿਰਾਵਟ ਆਈ ਹੈ।
ਫਰੀਦਕੋਟ (Faridkot) 4.4 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਹਾਲਾਂਕਿ, ਕੜਾਕੇ ਦੀ ਠੰਢ ਦੇ ਵਿਚਕਾਰ ਵੀ ਪ੍ਰਦੂਸ਼ਣ (Pollution) ਤੋਂ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ ਅਤੇ ਹਵਾ ਦੀ ਗੁਣਵੱਤਾ ਅਜੇ ਵੀ ਖਰਾਬ ਬਣੀ ਹੋਈ ਹੈ।
28 ਨਵੰਬਰ ਤੋਂ ਬਾਅਦ ਹੋਰ ਸਤਾਵੇਗੀ ਸਰਦੀ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਮੌਸਮ ਖੁਸ਼ਕ ਰਹੇਗਾ, ਪਰ ਕੁਝ ਥਾਵਾਂ ‘ਤੇ ਹਲਕਾ ਕੋਹਰਾ/ਧੁੰਦ (Fog) ਛਾਈ ਰਹਿ ਸਕਦੀ ਹੈ। 28 ਨਵੰਬਰ ਤੋਂ ਬਾਅਦ ਠੰਢ ਹੋਰ ਵਧਣ ਵਾਲੀ ਹੈ।
ਸੰਘਣੀ ਧੁੰਦ ਅਗਲੇ ਦਿਨਾਂ ਵਿੱਚ ਪੈਣ ਬਾਰੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਪੁਰੇ ਕੱਪੜੇ ਪਾਉਣ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਦੀ ਅਪੀਲ ਕੀਤੀ ਗਈ ਹੈ।
28 ਨਵੰਬਰ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਜਲੰਧਰ (Jalandhar), ਕਪੂਰਥਲਾ (Kapurthala), ਪਟਿਆਲਾ (Patiala), ਲੁਧਿਆਣਾ (Ludhiana) ਅਤੇ ਮੋਹਾਲੀ (Mohali) ਵਿੱਚ ਇਹ 6 ਤੋਂ 8 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਉੱਤਰੀ ਅਤੇ ਉੱਤਰ-ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਅਤੇ ਬਾਕੀ ਪੰਜਾਬ ਵਿੱਚ 24 ਤੋਂ 26 ਡਿਗਰੀ ਰਹਿਣ ਦੀ ਉਮੀਦ ਹੈ।
ਕਟਾਈ ਖ਼ਤਮ, ਫਿਰ ਵੀ ਹਵਾ ‘ਜ਼ਹਿਰੀਲੀ’
ਭਾਵੇਂ ਝੋਨੇ ਦੀ ਕਟਾਈ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ, ਪਰ ਪੰਜਾਬ ਅਤੇ ਚੰਡੀਗੜ੍ਹ (Chandigarh) ਦੀ ਹਵਾ ਵਿੱਚ ਅਜੇ ਵੀ ਜ਼ਹਿਰ ਘੁਲਿਆ ਹੋਇਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਦਾ ਏਕਿਊਆਈ (AQI) 100 ਤੋਂ ਪਾਰ ਚੱਲ ਰਿਹਾ ਹੈ।

