ਵੱਡੀ ਖ਼ਬਰ: ਜਵਾਲਾਮੁਖੀ ਫਟਿਆ! ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਹਾਈ ਅਲਰਟ ਜਾਰੀ

All Latest NewsGeneral NewsNational NewsNews FlashPunjab NewsTop BreakingTOP STORIESWeather Update - ਮੌਸਮ

 

ਜਵਾਲਾਮੁਖੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਉੱਥੋਂ ਨਿਕਲਿਆ ਸੁਆਹ (ash) ਦਾ ਵਿਸ਼ਾਲ ਗੁਬਾਰ ਹੁਣ ਤੇਜ਼ੀ ਨਾਲ ਭਾਰਤ ਵੱਲ ਵਧ ਰਿਹੈ

ਨਵੀਂ ਦਿੱਲੀ, 25 ਨਵੰਬਰ, 2025 (Media PBN): ਅਫ਼ਰੀਕੀ ਦੇਸ਼ ਇਥੋਪੀਆ (Ethiopia) ਵਿੱਚ ਹਜ਼ਾਰਾਂ ਸਾਲਾਂ ਤੋਂ ਸ਼ਾਂਤ ਪਿਆ ‘ਹੇਲੀ ਗੁੱਬੀ’ (Hayli Gubbi) ਜਵਾਲਾਮੁਖੀ ਅਚਾਨਕ ਫਟ ਗਿਆ।

ਦੱਸ ਦੇਈਏ ਕਿ ਇਸ ਜਵਾਲਾਮੁਖੀ ਦੇ ਫਟਣ ਨਾਲ ਭਾਰਤ ‘ਤੇ ਇੱਕ ਨਵਾਂ ਸੰਕਟ ਮੰਡਰਾਉਣ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਜਵਾਲਾਮੁਖੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਉੱਥੋਂ ਨਿਕਲਿਆ ਸੁਆਹ (ash) ਦਾ ਵਿਸ਼ਾਲ ਗੁਬਾਰ ਹੁਣ ਤੇਜ਼ੀ ਨਾਲ ਭਾਰਤ ਵੱਲ ਵਧ ਰਿਹਾ ਹੈ।

ਮੌਸਮ ਏਜੰਸੀਆਂ  ਮੁਤਾਬਕ, ਇਹ ਜ਼ਹਿਰੀਲਾ ਬੱਦਲ ਅੱਜ ਸ਼ਾਮ ਤੱਕ ਪੱਛਮੀ ਭਾਰਤ ਵਿੱਚ ਦਾਖਲ ਹੋ ਜਾਵੇਗਾ ਅਤੇ ਰਾਤ ਹੁੰਦੇ-ਹੁੰਦੇ ਇਸਦਾ ਅਸਰ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ, ਜਿਸ ਨਾਲ ਹਵਾਈ ਯਾਤਰਾ ਅਤੇ ਵਾਤਾਵਰਣ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਅੱਜ ਰਾਤ 10 ਵਜੇ ਤੱਕ ਇਨ੍ਹਾਂ ਸੂਬਿਆਂ ‘ਚ ਪਹੁੰਚੇਗਾ ‘ਗੁਬਾਰ’

IndiaMetSky ਵੈਦਰ ਦੀ ਰਿਪੋਰਟ ਅਨੁਸਾਰ, ਸੁਆਹ ਦੇ ਇਹ ਬੱਦਲ ਅੱਜ ਸ਼ਾਮ ਨੂੰ ਸਭ ਤੋਂ ਪਹਿਲਾਂ ਗੁਜਰਾਤ (Gujarat) ਦੇ ਰਸਤੇ ਪੱਛਮੀ ਹਿੱਸੇ ਵਿੱਚ ਦਾਖਲ ਹੋਣਗੇ। ਰਾਤ 10 ਵਜੇ ਤੱਕ ਪੰਜਾਬ (Punjab), ਰਾਜਸਥਾਨ (Rajasthan), ਉੱਤਰ-ਪੱਛਮੀ ਮਹਾਰਾਸ਼ਟਰ (Maharashtra), ਦਿੱਲੀ (Delhi) ਅਤੇ ਹਰਿਆਣਾ (Haryana) ਵੱਲ ਵਧਣ ਦੀ ਸੰਭਾਵਨਾ ਹੈ। ਬਾਅਦ ਵਿੱਚ ਇਹ ਹਿਮਾਲਿਆ (Himalayas) ਅਤੇ ਹੋਰ ਖੇਤਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ

ਕੱਚ ਅਤੇ ਚੱਟਾਨ ਦੇ ਕਣਾਂ ਨਾਲ ਵਧ ਰਿਹਾ ਬੱਦਲ

ਵਾਯੂਮੰਡਲ ਵਿੱਚ ਫੈਲਿਆ ਇਹ ਗੁਬਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਇਹ ਜ਼ਮੀਨ ਤੋਂ 15,000 ਤੋਂ ਲੈ ਕੇ 45,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਹੈ। ਇਸ ਬੱਦਲ ਵਿੱਚ ਜਵਾਲਾਮੁਖੀ ਦੀ ਸੁਆਹ, ਸਲਫਰ ਡਾਈਆਕਸਾਈਡ (Sulfur Dioxide) ਅਤੇ ਕੱਚ ਤੇ ਚੱਟਾਨ ਦੇ ਬਾਰੀਕ ਕਣ ਮੌਜੂਦ ਹਨ। ਚੇਤਾਵਨੀ ਦਿੱਤੀ ਗਈ ਹੈ ਕਿ ਇਸ ਕਾਰਨ ਅਸਮਾਨ ਆਮ ਨਾਲੋਂ ਜ਼ਿਆਦਾ ਗੂੜ੍ਹਾ ਅਤੇ ਧੁੰਦਲਾ (Hazy) ਦਿਖਾਈ ਦੇ ਸਕਦਾ ਹੈ।

ਹਵਾਈ ਯਾਤਰਾ ‘ਤੇ ‘ਬ੍ਰੇਕ’ ਲੱਗਣ ਦਾ ਖ਼ਤਰਾ

ਇਸ ਕੁਦਰਤੀ ਘਟਨਾ ਦਾ ਸਭ ਤੋਂ ਬੁਰਾ ਅਸਰ ਹਵਾਈ ਯਾਤਰਾ (Air Travel) ‘ਤੇ ਪੈਣ ਦਾ ਖ਼ਦਸ਼ਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਸਾਰੀਆਂ ਏਅਰਲਾਈਨਾਂ (Airlines) ਨੂੰ ਐਡਵਾਈਜ਼ਰੀ (Advisory) ਜਾਰੀ ਕਰ ਦਿੱਤੀ ਹੈ।

ਪਾਇਲਟਾਂ ਨੂੰ ਜਵਾਲਾਮੁਖੀ ਦੀ ਸੁਆਹ ਨਾਲ ਪ੍ਰਭਾਵਿਤ ਉਚਾਈ ਅਤੇ ਖੇਤਰਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ, ਹਵਾਈ ਅੱਡਿਆਂ (Airports) ਨੂੰ ਰਨਵੇਅ (Runway) ਦੇ ਨਿਰੀਖਣ ਅਤੇ ਲੋੜ ਪੈਣ ‘ਤੇ ਉਡਾਣਾਂ ਮੁਅੱਤਲ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

(Volcano Eruption Ethiopia, Hayli Gubbi Volcano, Ash Cloud India, India Weather Alert, Atmospheric Pollution, Gujarat Weather, Rajasthan Weather, Delhi Air Alert, Haryana Weather, Punjab Weather Update, DGCA Advisory, Air Travel Disruption, Volcanic Ash Hazard, IndiaMetSky Report, Media PBN, North India Weather, Aviation Safety Alert)

Media PBN Staff

Media PBN Staff