ਸਿੱਖਿਆ ਵਿਭਾਗ ਵੱਲੋਂ ਸਸਪੈਂਡ ਸਕੂਲ ਪ੍ਰਿੰਸੀਪਲ ਬਾਰੇ ਲਿਆ ਅਹਿਮ ਫ਼ੈਸਲਾ, ਪੜ੍ਹੋ ਪੱਤਰ
ਚੰਡੀਗੜ੍ਹ, 26 ਨਵੰਬਰ 2025 (Media PBN) –
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ (ਕੰ) ਮਾਨਸਾ ਦੇ ਪ੍ਰਿੰਸੀਪਲ ਅਵਤਾਰ ਸਿੰਘ ਬਾਰੇ ਅਹਿਮ ਫ਼ੈਸਲਾ ਲੈਂਦਿਆਂ ਹੋਇਆ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਅਵਤਾਰ ਸਿੰਘ ਨੂੰ 4 ਸਤੰਬਰ 2025 ਨੂੰ ਸਸਪੈਂਡ ਕੀਤਾ ਗਿਆ ਸੀ ਅਤੇ ਹੁਣ ਅਧਿਕਾਰੀ ਵੱਲੋਂ ਦਿੱਤੀ ਗਈ ਪ੍ਰਤੀਬੇਨਤੀ ਮਿਤੀ 30 ਸਤੰਬਰ 2025 ਨੂੰ ਵਿਚਾਰਦੇ ਹੋਏ ਉਸ ਨੂੰ ਪੈਂਡਿੰਗ ਇੰਨਕੁਆਰੀ ਦੀ ਸ਼ਰਤ ‘ਤੇ ਬਹਾਲ ਕੀਤਾ ਜਾਂਦਾ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅਵਤਾਰ ਸਿੰਘ ਦੀ ਪੋਸਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੱਗਾ (ਮਾਨਸਾ) ਵਿਖੇ ਹੋਵੇਗੀ।
ਹੇਠਾਂ ਪੜ੍ਹੋ ਪੱਤਰ


