AAP ਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਬਾਰੇ ਵੱਡਾ ਐਲਾਨ
Punjab News- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ‘ਆਮ ਆਦਮੀ ਪਾਰਟੀ’ (AAP) ਵੱਲੋਂ ਆਪਣੇ ਚੋਣ ਨਿਸ਼ਾਨ ਝਾੜੂ ‘ਤੇ ਲੜੀਆਂ ਜਾਣਗੀਆਂ-ਧਾਲੀਵਾਲ
Punjab News (AAP)- ਧਾਲੀਵਾਲ ਨੇ ਹਲਕੇ ਦੇ 18 ਪਿੰਡਾਂ ‘ਚ 6 ਕਰੋੜ ਰੁਪਏ ਦੀ ਲਾਗਤ ਨਾਲ ਨਵ-ਨਿਰਮਾਣ ਅਧੀਨ ਖੇਡ ਸਟੇਡੀਅਮਾਂ ਤੇ ਸੜਕਾਂ ਦੇ ਨੀਂਹ ਪੱਥਰ ਰੱਖੇ-
Punjab News- ਅੰਮ੍ਰਿਤਸਰ/ ਅਜਨਾਲਾ, 27 ਨਵੰਬਰ 2025 (Media PBN)- ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੀ ਪੰਜਾਬ ਇਕਾਈ ਦੇ ਅਧਿਕਾਰਤ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ਵਿਕਾਸ ਕ੍ਰਾਂਤੀ ਦੀ ਹਨੇਰੀ ਝੁਲਾਉਂਦਿਆਂ ਪਿੰਡ ਘੁਕੇਵਾਲੀ, ਮਹਿਲਾਂਵਾਲਾ, ਸਹਿੰਸਰਾ ਕਲਾਂ, ਦੁਧਰਾਏ, ਤੇੜਾ ਕਲਾਂ, ਤੇੜਾ ਖੁਰਦ, ਝੰਡੇਰ, ਤਲਵੰਡੀ ਨਾਹਰ, ਚੱਕ ਸਿਕੰਦਰ, ਮਾਕੋਵਾਲ, ਕੁੱਲ 10 ਪਿੰਡਾਂ ‘ਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਨਵ-ਨਿਰਮਾਣ ਅਧੀਨ ਖੇਡ ਸਟੇਡੀਅਮ ਤੋਂ ਇਲਾਵਾ, ਪਿੰਡ ਪੰਧੇਰ ਤੋਂ ਨਵਾਂ ਪਿੰਡ, ਨਿਜਾਮਪੁਰਾ ਤੋਂ ਚੱਕ ਸਿਕੰਦਰ, ਡਿਆਲ ਭੜੰਗ ਤੋਂ ਬਾਠ, ਡਿਆਲ ਭੜੰਗ ਤੋਂ ਦਿਆਲਪੁਰਾ, ਮਾਕੋਵਾਲ ਤੋਂ ਗੁਰਦੁਆਰਾ ਮਨਸਾ ਪੂਰਨ, ਨਾਨੋਕੇ ਤੋਂ ਮਾਕੋਵਾਲ, ਅਬੂਸੈਦ ਤੋਂ ਨਾਨੋਕੇ ਡੇਰੇ, ਗੱਗੋਮਾਹਲ ਤੋਂ ਗੁਰਦੁਆਰਾ ਗ
ਲੰਗੋਮਾਹਲ ਤੱਕ, ਡਿਆਲ ਭੜੰਗ ਤੋਂ ਅਲਾਂਗ ਡਿਸਟਰੀਬਿਊਟਰੀ ਤੱਕ ਨਵ-ਨਿਰਮਾਣ ਅਧੀਨ 8 ਸੜਕਾਂ ਦੇ ਕੁੱਲ 6 ਕਰੋੜ ਰੁਪਏ ਦੀ ਲਾਗਤ ਵਾਲੇ ਬਹੁ-ਪੱਖੀ ਵਿਕਾਸ ਕਾਰਜਾਂ ਦੇ ਪ੍ਰਭਾਵਸ਼ਾਲੀ ਜਨਤਕ ਇਕੱਠਾਂ ਦੌਰਾਨ ਜਿੰਦਾਬਾਦ ਤੇ ਤਾੜੀਆਂ ਦੀ ਗੂੰਜ ‘ਚ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ।
ਧਾਲੀਵਾਲ ਨੇ ਕਿਹਾ ਕਿ ਹਲਕੇ ‘ਚ ਬਹੁਪੱਖੀ ਵਿਕਾਸ ਕਾਰਜਾਂ ‘ਚ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਪੱਖਪਾਤ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸੂਬੇ ਭਰ ਦੇ ਵੱਖ-ਵੱਖ ਪਿੰਡਾਂ ‘ਚ ਮਨਜ਼ੂਰ ਕੀਤੇ ਗਏ 3000 ਖੇਡ ਸਟੇਡੀਅਮਾਂ ‘ਤੇ 1100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚੋਂ ਹਲਕਾ ਅਜਨਾਲਾ ਦੇ 34 ਪਿੰਡਾਂ ‘ਚ ਨਵੇਂ ਖੇਡ ਸਟੇਡੀਅਮ ਉਸਾਰਨ ਲਈ 10 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਪੰਜਾਬ ‘ਚ 19 ਹਜ਼ਾਰ ਨਵੀਆਂ ਤੇ ਮੁਰੰਮਤ ਅਧੀਨ ਸੜਕਾਂ ਲਈ 4150 ਕਰੋੜ ਰੁਪਏ ਸਰਕਾਰ ਨੇ ਰਾਖਵੇਂ ਰੱਖੇ ਹਨ, ਜਿਨ੍ਹਾਂ ‘ਚੋਂ ਪਹਿਲੇ ਪੜਾਅ ‘ਚ ਹਲਕਾ ਅਜਨਾਲਾ ਦੀਆਂ ਸੜਕਾਂ ਨਵਿਆਉਣ ਲਈ 58 ਕਰੋੜ ਰੁਪਏ ਪ੍ਰਾਪਤ ਹੋਏ ਹਨ। ਆਪਣੇ ਸੰਬੋਧਨ ‘ਚ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਪ੍ਰਸਤਾਵਿਤ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲੜਨ ਲਈ ਪਾਰਟੀ ਪ੍ਰਤੀ ਕੁੱਝ ਹਿੱਸਿਆਂ ‘ਚ ਫੈਲੇ ਹੋਏ ਸ਼ੰਕੇ ਦੂਰ ਕੀਤੇ ਅਤੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ਝਾੜੂ ‘ਤੇ ਹੀ ਲੜੀਆਂ ਜਾਣਗੀਆਂ।
ਜਦੋਂਕਿ ਇਸ ਤੋਂ ਪਹਿਲਾਂ ਹੋਈਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਪਾਰਟੀ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੋਂ ਬਗੈਰ ਲੜੀਆਂ ਸਨ। ਉਨ੍ਹਾਂ ਕਿਹਾ ਕਿ ਸੂਬਾ ਮਾਨ ਸਰਕਾਰ ਤੇ ਪਾਰਟੀ ਵੱਲੋਂ ਸੂਬੇ ਭਰ ਦੀਆਂ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀ ਦੀਆਂ ਚੋਣਾਂ ਚਹੁੰ-ਮੁੱਖੀ ਵਿਕਾਸ, ਫਿਰਕੂ ਸਦਭਾਵਨਾ, ਰੁਜ਼ਗਾਰ ਦੇ ਮੁੱਦੇ ਤੋਂ ਇਲਾਵਾ ਨਸ਼ਿਆਂ ਦੇ ਖਾਤਮੇ ਤੇ ਗੈਂਗਸਟਰਵਾਦ ਵਿਰੁੱਧ ਛੇੜੇ ਯੁੱਧ ਦੀਆਂ ਪ੍ਰਾਪਤੀਆਂ ਨੂੰ ਚੋਣ ਏਜੰਡਾ ਬਣਾ ਕੇ ਚੋਣਾਂ ਲੜਨ ਲਈ ਕਮਰਕੱਸੇ ਕਰ ਲਏ ਗਏ ਹਨ।
ਧਾਲੀਵਾਲ ਨੇ ਸੰਭਾਵਨਾ ਪ੍ਰਗਟਾਈ ਕਿ ਭਾਵੇਂ ਕਿ ਪੰਜਾਬ ਸਰਕਾਰ (Punjab News) ਨੇ ਸੂਬਾਈ ਚੋਣ ਕਮਿਸ਼ਨ ਨੂੰ ਅਗਲੇ ਮਹੀਨੇ 5 ਦਸੰਬਰ ਤੱਕ ਚੋਣਾਂ ਕਰਵਾਉਣ ਲਈ ਬਕਾਇਦਾ ਰਸਮੀ ਪੱਤਰ ਭੇਜਿਆ ਹੋਇਆ ਹੈ, ਪਰ ਫਿਰ ਵੀ ਇਹ ਚੋਣਾਂ ਦਸੰਬਰ ਦੇ ਦੂਸਰੇ ਹਫਤੇ ‘ਚ ਹੋ ਸਕਦੀਆਂ ਹਨ। ਧਾਲੀਵਾਲ ਨੇ ਕਿਹਾ ਕਿ ਪੇਂਡੂ ਖੇਤਰ ਨਾਲ ਜੁੜੀਆਂ ਹੋਈਆਂ ਇਹ ਚੋਣਾਂ ਸਭ ਤੋਂ ਵੱਡੀਆਂ ਚੋਣਾਂ ਹਨ, ਜਿਸ ‘ਚ ਸੂਬੇ ਦੀਆਂ 13,236 ਦੇ ਕਰੀਬ ਗ੍ਰਾਮ ਪੰਚਾਇਤਾਂ ਦੇ ਵੋਟਰ ਹਿੱਸਾ ਬਣਨਗੇ। ਵੋਟਾਂ ਬੈਲਟ ਪੇਪਰ ‘ਤੇ ਪੈਣਗੀਆਂ।
ਇੱਕ ਬੈਲਟ ਪੇਪਰ ‘ਤੇ ਜ਼ਿਲ੍ਹਾ ਪ੍ਰੀਸ਼ਦ ਤੇ ਦੂਸਰੇ ਬੈਲਟ ਪੇਪਰ ‘ਤੇ ਪੰਚਾਇਤ ਸੰਮਤੀ ਦੇ ਉਮੀਦਵਾਰਾਂ ਦੇ ਨਾਮ ਦਰਜ ਹੋਣਗੇ। ਇਸ ਮੌਕੇ ‘ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀ ਏ ਮੁਖ਼ਤਾਰ ਸਿੰਘ ਬਲੜਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬੀ ਡੀ ਪੀ ਓ ਅਜਨਾਲਾ ਸਿਤਾਰਾ ਸਿੰਘ ਵਿਰਕ, ਬੀ ਡੀ ਪੀ ਓ ਹਰਸ਼ਾ ਛੀਨਾ ਪ੍ਰਗਟ ਸਿੰਘ, ਐਸ ਡੀ ਓ ਪੰਚਾਇਤੀ ਰਾਜ ਪਰਮਜੀਤ ਸਿੰਘ ਗਰੇਵਾਲ ਤੋਂ ਇਲਾਵਾ ਸਬੰਧਿਤ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਆਗੂ ਤੇ ਮੁਹਤਬਰ ਵੱਡੀ ਗਿਣਤੀ ‘ਚ ਮੌਜੂਦ ਸਨ।

