ਜਿੱਤ ਲੜ੍ਹਦੇ ਲੋਕਾਂ ਦੀ! ਵਿਦਿਆਰਥੀ ਸੰਘਰਸ਼ ਅੱਗੇ ਝੁਕੀ ਮੋਦੀ ਸਰਕਾਰ, PU ਸੈਨੇਟ ਚੋਣਾਂ ਦਾ ਐਲਾਨ
ਜਿੱਤ ਲੜ੍ਹਦੇ ਲੋਕਾਂ ਦੀ! ਵਿਦਿਆਰਥੀਆਂ ਵੱਲੋਂ ਕੱਲ੍ਹ ਨੂੰ ਵਿਕਟਰੀ ਮਾਰਚ ਕੱਢਣ ਦਾ ਐਲਾਨ
ਚੰਡੀਗੜ੍ਹ, 27 ਨਵੰਬਰ 2025- ਪੰਜਾਬ ਯੂਨੀਵਰਸਿਟੀ (PU) ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।
ਉੱਪ ਰਾਸ਼ਟਰਪਤੀ ਨੇ PU ਸੈਨੇਟ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਦੇ ਮੁਤਾਬਕ ਸਤੰਬਰ- 2026 ਵਿੱਚ ਇਹ ਚੋਣਾਂ ਹੋਣਗੀਆਂ। PU ਪ੍ਰਸ਼ਾਸਨ ਨੇ ਸ਼ੈਡਿਊਲ ਦੇ ਲਈ ਪ੍ਰਪੋਜ਼ਲ ਭੇਜਿਆ ਸੀ।
ਉੱਪ ਰਾਸ਼ਟਰਪਤੀ ਨੇ 9 ਨਵੰਬਰ ਦੀ ਚਿੱਠੀ ਦਾ ਜਵਾਬ ਭੇਜਿਆ ਹੈ।
ਵਿਦਿਆਰਥੀਆਂ ਵੱਲੋਂ ਕੱਲ੍ਹ ਨੂੰ ਵਿਕਟਰੀ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ।




