Punjab Cabinet Meeting: ਪੰਜਾਬ ਕੈਬਨਿਟ ਨੇ ਅਧਿਆਪਕਾਂ ਦੇ ਹੱਕ ‘ਚ ਲਿਆ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
Punjab Cabinet Meeting: ਪੰਜਾਬ ਕੈਬਨਿਟ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਅਧਿਕਾਰੀਆਂ/ਟੀਚਰਾਂ ਲਈ ਵਿਸ਼ੇਸ਼ ‘ਪ੍ਰੋਤਸਾਹਨ ਨੀਤੀ’ ਬਣਾਉਣ ਦਾ ਐਲਾਨ
ਚੰਡੀਗੜ੍ਹ, 28 ਨਵੰਬਰ 2025 (Media PBN)
Punjab Cabinet Meeting: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਰਹੱਦੀ (ਬਾਰਡਰ) ਇਲਾਕਿਆਂ ਵਿੱਚ ਡਿਊਟੀ ਦੇਣ ਵਾਲੇ ਕਰਮਚਾਰੀਆਂ, ਖਾਸ ਕਰਕੇ ਟੀਚਰਾਂ ਅਤੇ ਡਾਕਟਰਾਂ ਲਈ ਇੱਕ ਨਵੀਂ ਨੀਤੀ (Policy) ਬਣਾਉਣ ਦਾ ਵੱਡਾ ਫੈਸਲਾ ਲਿਆ ਗਿਆ। ਇਸ ਨੀਤੀ ਤਹਿਤ, ਜੋ ਵੀ ਟੀਚਰ ਜਾਂ ਡਾਕਟਰ ਸਰਹੱਦੀ (ਬਾਰਡਰ) ਇਲਾਕਿਆਂ ਵਿੱਚ ਕੰਮ ਕਰੇਗਾ, ਉਸ ਨੂੰ ਵਿਸ਼ੇਸ਼ ਸੈਂਟਰ (ਲਾਭ), ਇਨਕਰੀਮੈਂਟਲ ਲਾਭ, ਅਤੇ ਸਰਵਿਸ ਦੌਰਾਨ ਹੋਰ ਲਾਭ (Incentivize) ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਸਰਕਾਰੀ ਕਰਮਚਾਰੀ, ਭਾਵੇਂ ਉਨ੍ਹਾਂ ਦੀ ਭਰਤੀ ਸਰਹੱਦੀ ਖੇਤਰਾਂ ਲਈ ਹੋਈ ਹੋਵੇ, ਕੋਈ ਨਾ ਕੋਈ ਤਰੀਕਾ ਲੱਭ ਕੇ ਅੰਦਰੂਨੀ ਜ਼ਿਲ੍ਹਿਆਂ (Internal Districts) ਜਿਵੇਂ ਕਿ ਮੋਹਾਲੀ, ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬਦਲੀ ਕਰਵਾ ਲੈਂਦੇ ਹਨ।
ਇਸ ਕਾਰਨ, ਬਾਰਡਰ ਏਰੀਆ ਦੇ ਜ਼ਿਲ੍ਹੇ ਅਤੇ ਆਖਰੀ ਪਿੰਡਾਂ ਵਿੱਚ ਸਥਿਤ ਸਕੂਲ ਅਤੇ ਹਸਪਤਾਲ ਲਗਭਗ ਖਾਲੀ ਰਹਿ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਮੁੱਖ ਮੰਤਰੀ ਜਾਂ ਮੰਤਰੀ ਸਰਹੱਦੀ ਇਲਾਕਿਆਂ ਦਾ ਦੌਰਾ ਕਰਦੇ ਹਨ, ਤਾਂ ਲੋਕ ਅਕਸਰ ਪੁੱਛਦੇ ਹਨ ਕਿ ਉਨ੍ਹਾਂ ਦਾ ਟੀਚਰ ਜਾਂ ਡਾਕਟਰ ਕਿੱਥੇ ਗਿਆ?
ਇਸ ਸਮੱਸਿਆ ਨੂੰ ਤਰਕਸੰਗਤ (Rational) ਬਣਾਉਣ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਇੱਕ ਵਿਸ਼ੇਸ਼ ਪ੍ਰੋਤਸਾਹਨ ਨੀਤੀ ਦਾ ਪ੍ਰਸਤਾਵ (Proposal) ਤਿਆਰ ਕਰਕੇ ਭੇਜਣ। ਇਹ ਨੀਤੀ ਖਾਸ ਕਰਕੇ ਉਨ੍ਹਾਂ ਕਰਮਚਾਰੀਆਂ ਲਈ ਹੋਵੇਗੀ ਜੋ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਅਤੇ ਆਖਰੀ ਪਿੰਡਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਨੀਤੀ ਤਹਿਤ, ਜੋ ਵੀ ਟੀਚਰ ਜਾਂ ਡਾਕਟਰ ਉੱਥੇ ਕੰਮ ਕਰੇਗਾ, ਉਸ ਨੂੰ ਵਿਸ਼ੇਸ਼ ਸੈਂਟਰ (ਲਾਭ), ਇਨਕਰੀਮੈਂਟਲ ਲਾਭ, ਅਤੇ ਸਰਵਿਸ ਦੌਰਾਨ ਹੋਰ ਲਾਭ (Incentivize) ਦੇਣ ਦਾ ਫੈਸਲਾ ਕੀਤਾ ਗਿਆ ਹੈ।
ਵੇਖੋ ਵੀਡੀਓ

