ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਦੇ VC ਦਾ ਪ੍ਰੋਫ਼ੈਸਰਾਂ ਨੂੰ ਸਖ਼ਤ ਹੁਕਮ, ਪੜ੍ਹੋ ਦਸਤਖ਼ਤਾਂ ਬਾਰੇ ਕੀ ਕਿਹਾ?
ਪੰਜਾਬੀ ਯੂਨੀਵਰਸਿਟੀ ਦੇ VC ਦਾ ਅਧਿਕਾਰੀਆਂ/ਕਰਮਚਾਰੀਆਂ ਨੂੰ ਸਖ਼ਤ ਹੁਕਮ, ਕਿਹਾ- ਪੰਜਾਬੀ ਭਾਸ਼ਾ ‘ਚ ਕਰੋ ਦਸਤਖ਼ਤ
ਪਟਿਆਲਾ, 28 ਨਵੰਬਰ 2025 (Media PBN) –
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਹੋਇਆ ਹੈ।
ਆਪਣੇ ਹੁਕਮਾਂ ਵਿੱਚ VC ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਹੈ ਕਿ, ਯੂਨੀਵਰਸਿਟੀ ਦੇ ਸਮੁੱਚੇ ਦਫ਼ਤਰੀ ਕੰਮਕਾਜ ਲਈ ਹਸਤਾਖ਼ਰ ਪੰਜਾਬੀ ਵਿੱਚ ਕੀਤੇ ਜਾਣ।
ਇਸ ਸਬੰਧੀ ਵੀਸੀ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਸਮੁੱਚੇ ਦਫ਼ਤਰੀ ਕੰਮਕਾਜ ਲਈ ਹਸਤਾਖ਼ਰ ਪੰਜਾਬੀ ਵਿੱਚ ਕੀਤੇ ਜਾਣ। ਇਹਨਾਂ ਆਦੇਸ਼ਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ।


