ਬੱਚੀਆਂ ਨਾਲ ਜਿਨਸੀ ਸ਼ੋਸ਼ਣ ਮਾਮਲੇ ‘ਚ ਅਧਿਆਪਕ ਗ੍ਰਿਫਤਾਰ
ਪੁਲਿਸ ਨੇ ਕਿਹਾ – ਉਕਤ ਅਧਿਆਪਕ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ, ਕੀਤੀ ਜਾ ਰਹੀ ਹੈ ਅਗਲੇਰੀ ਕਾਰਵਾਈ
ਨਵੀਂ ਦਿੱਲੀ, 2 ਦਸੰਬਰ 2025 (Media PBN)
ਵਿਦਿਆਰਥਣਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਪੁਲਿਸ ਦੇ ਵੱਲੋਂ ਇੱਕ ਅਧਿਆਪਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਦੇ ਵਿਰੁੱਧ ਪੋਕਸੋ ਐਕਟ ਅਤੇ ਭਾਰਤੀ ਦੰਡ ਸਹਿਤਾ ਨਾਲ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲਾ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪੀਟੀਸੀ ਦੀ ਖਬਰ ਦੇ ਅਨੁਸਾਰ ਕਰੀਬ ਸੱਤ ਸਾਲ ਦੀਆਂ ਚਾਰ ਬੱਚੀਆਂ ਦੇ ਨਾਲ ਜਿਨਸੀ ਸ਼ੋਸ਼ਣ ਦਾ ਇਕ ਸਨਸਨੀਖੇਜ ਮਾਮਲਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਾਈਵੇਟ ਟਿਊਸ਼ਨ ਟੀਚਰ ਵਿਰੁੱਧ ਕਾਰਵਾਈ ਕੀਤੀ ਹੈ।
ਬੱਚਿਆਂ ਦੇ ਮਾਪਿਆਂ ਨੇ ਉਕਤ ਟਿਊਸ਼ਨ ਟੀਚਰ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਦੁਆਰਾ ਕੀਤੇ ਗਏ ਦਾਅਵੇ ਅਨੁਸਾਰ, ਐਤਵਾਰ ਰਾਤ ਨੂੰ ਕਰੀਬ ਸਵਾ 9 ਵਜੇ ਉਹਨਾਂ ਕੋਲ ਇੱਕ ਜੁਬਾਨੀ ਰਿਪੋਰਟ ਆਈ, ਜਿਸ ਵਿੱਚ ਕਿਹਾ ਗਿਆ ਸੀ ਕਿ ਪਹਿਲੀ ਜਮਾਤ ਦੀਆਂ ਚਾਰ ਬੱਚੀਆਂ ਦਾ ਟਿਊਸ਼ਨ ਅਧਿਆਪਕ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਪੁਲਿਸ ਨੇ ਕਿਹਾ ਕਿ ਦੋਸ਼ੀ ਦੀ ਪਹਿਛਾਣ ਮਿਲੋ ਟਾਕਰ ਜੋ ਹੋਈ ਹੈ, ਜੋ ਲੋਅਰ ਸੁਬਨਸਿਰੀ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਕਤ ਅਧਿਆਪਕ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ, ਜਿਸ ਵਿਰੁੱਧ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।

