ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਦੀ ਤੀਜੀ ਪੁਸਤਕ ‘ਐਵੇਂ ਟਾਲ਼ ਮਟੋਲ ਨਾ ਕਰਿਆ ਕਰ’ ਲੋਕ ਅਰਪਣ

All Latest NewsNews FlashPunjab News

 

– ‘ਐਵੇਂ ਟਾਲ਼ ਮਟੋਲ ਨਾ ਕਰਿਆ ਕਰ’ ਪ੍ਰੇਰਨਾਦਾਇਕ ਅਤੇ ਤਨਜ਼ ਭਰਪੂਰ ਪੁਸਤਕ- ਸਰਦਾਰ ਪੰਛੀ

– ਲੋਕ ਨਾਥ ਸ਼ਰਮਾ ਦਾ ਜੀਵਨ ਅਤੇ ਸਾਹਿਤ ਰਚਨਾ ਲੋਕਾਂ ਲਈ- ਧਮੀਜਾ, ਮਹਿਤਾ

ਖੰਨਾ,2 ਦਸੰਬਰ 2025 (Media PBN) ਸਥਾਨਕ ਨਰੋਤਮ ਵਿਦਿਆ ਮੰਦਰ ਸਕੂਲ ਵਿਖੇ ਨਵਯੁਗ ਲਿਖਾਰੀ ਸਭਾ ਦੇ ਬੈਨਰ ਹੇਠ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਦੀ ਤੀਜੀ ਪੁਸਤਕਰ’ਐਵੇਂ ਟਾਲ਼ ਮਟੋਲ ਨਾ ਕਰਿਆ ਕਰ’ ਨੂੰ ਲੋਕ ਅਰਪਣ ਕੀਤਾ ਗਿਆ।

ਇਸ ਸਮਾਗਮ ਵਿੱਚ  ਉੱਘੇ ਸ਼ਾਇਰ ਸਰਦਾਰ ਪੰਛੀ ਮੁੱਖ ਮਹਿਮਾਨ ਵਜੋਂ, ਏ.ਐਸ.ਮਨੇਜਮੈਂਟ ਟਰੱਸਟ ਦੇ ਪ੍ਰਧਾਨ ਸੰਜੀਵ ਧਮੀਜਾ, ਮੈਨੇਜਰ ਮੋਹਿਤ ਗੋਇਲ,ਪ੍ਰਿੰਸੀ. ਇੰਦਰਜੀਤ ਸਿੰਘ, ਪ੍ਰਿੰਸੀ.ਆਦਰਸ਼ ਕੁਮਾਰ ਅਤੇ ਪ੍ਰਿੰਸੀ.ਉਮਾ ਦੱਤ  ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਰਜੀਵ ਰਾਏ ਮਹਿਤਾ ਨੇ ਕੀਤੀ।  ਇਸ ਮੌਕੇ ਜੀਤ ਸਿੰਘ ਕੈਂਥ ਵੱਲੋਂ ਲੋਕ ਨਾਥ ਸ਼ਰਮਾ ਦੀ ਪੁਸਤਕ ‘ਐਵੇਂ ਟਾਲ ਮਟੋਲ ਨਾ ਕਰਿਆ ਕਰ’ ਬਾਰੇ ਖੋਜ ਭਰਪੂਰ ਪਰਚੇ ਦੀ ਪੇਸ਼ਕਾਰੀ ਕੀਤੀ ਗਈ ਅਤੇ ਮੰਚ ਦਾ ਸੰਚਾਲਨ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ  ਨੇ ਕੀਤਾ। ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਸਰਦਾਰ ਪੰਛੀ ਨੇ ਕਿਹਾ ਕਿ ਲੋਕ ਨਾਥ ਸ਼ਰਮਾ ਦੀ ਇਹ ਪੁਸਤਕ ਬੜੀ ਤਨਜ਼ ਭਰਪੂਰ ਅਤੇ ਪ੍ਰੇਰਨਾ ਦਾਇਕ ਹੈ।

ਸੰਜੀਵ ਧਮੀਜਾ ਅਤੇ ਐਡਵੋਕੇਟ ਰਾਜੀਵ ਰਾਏ ਮਹਿਤਾ ਨੇ ਕਿਹਾ ਕਿ ਲੋਕ ਨਾਥ ਸ਼ਰਮਾ ਦਾ ਜੀਵਨ ਅਤੇ ਸਾਹਿਤ ਲੋਕਾਂ ਲਈ ਹੈ, ਉਹਨਾਂ ਦੀ ਇਹ ਪੁਸਤਕ ਸਮਾਜਿਕ ਕੁਰੀਤੀਆਂ ਉੱਤੇ ਵਿਅੰਗ ਕਰਦੀ ਹੋਈ ਪਾਠਕ ਦਾ ਮਾਰਗਦਰਸ਼ਨ ਵੀ ਕਰਦੀ ਹੈ। ਇਸ ਮੌਕੇ ਡਾ. ਸ਼ਿਵ ਸ਼ਰਨ, ਡਾ. ਰਜਿੰਦਰ ਸਿੰਘ ਦੋਸਤ, ਬਲਦੇਵ ਸਿੰਘ ਸਪਤ ਰਿਸ਼ੀ ਪ੍ਰਕਾਸ਼ਨ,  ਦਲਵੀਰ ਕੁਮਾਰ, ਸਨੇਹ ਇੰਦਰ ਸਿੰਘ ਮੀਲੂ, ਧਰਮਿੰਦਰ ਸ਼ਾਹਿਦ, ਦਿਲਬਾਗ ਸਿੰਘ, ਰਾਮ ਕਮਲ ਦੋਰਾਹਾ  ਆਦਿ ਨੇ ਲੋਕ ਨਾਥ ਸ਼ਰਮਾ ਦੀ ਸ਼ਖਸ਼ੀਅਤ ਅਤੇ ਪੁਸਤਕ ਬਾਰੇ  ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਉਕਤ ਤੋਂ ਇਲਾਵਾ ਪਰਮਜੀਤ ਸਿੰਘ ਧੀਮਾਨ, ਰਕੇਸ਼ ਕੁਮਾਰ , ਗੁਰਪ੍ਰੀਤ ਕੁਮਾਰ, ਹਤੇਸ਼ ਕੁਮਾਰ, ਡਾ. ਜੇ.ਐਸ.ਖੰਨਾ, ਰਾਕੇਸ਼ ਕੁਮਾਰ ਡੀ.ਪੀ.,ਸਮਾਜ ਸੇਵਕ ਮਨਪ੍ਰੀਤ ਸਿੰਘ, ਸੁਖਦੇਵ ਰਾਮ ਸੁਖੀ, ਅਵਤਾਰ ਸਿੰਘ ਰਸੂਲੜਾ, ਮੋਹਨ ਘਈ, ਮਲਕੀਤ ਸਿੰਘ, ਹਰਨੇਕ ਸਿੰਘ, ਸਿਕੰਦਰ ਸਿੰਘ, ਮਹੇਸ਼ ਕੁਮਾਰ, ਹਰੀਸ਼ ਕੁਮਾਰ, ਗਗਨਦੀਪ, ਪੁਸ਼ਪਾ ਦੇਵੀ, ਚੰਦਰਕਲਾ, ਉਰਮਲਾ ਦੇਵੀ, ਊਸ਼ਾ ਦੇਵੀ, ਗੁਰਪ੍ਰੀਤ ਕੌਰ,  ਦੀਕਸ਼ਾ ਰਤਨ, ਆਰਤੀ, ਕਵਿਤਾ ਸ਼ਰਮਾ, ਮਨੀਸ਼ਾ ਸ਼ਰਮਾ, ਹਿਮਾਂਸ਼ੀ ਸ਼ਰਮਾ, ਕਮਲਜੀਤ ਕੌਰ  ਆਦਿ ਨੇ ਸ਼ਿਰਕਤ ਕੀਤੀ।

Media PBN Staff

Media PBN Staff