ਵੱਡੀ ਖ਼ਬਰ: ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ
ਇੰਗਲੈਂਡ, 4 ਦਸੰਬਰ 2025 (Media PBN) ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ 36 ਸਾਲ ਪੁੱਤਰ ਨਾਨਕ ਸਿੰਘ ਵਜੋਂ ਹੋਈ ਹੈ, ਜੋ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਟਾਹਲੀ ਦਾ ਵਸਨੀਕ ਸੀ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਸੁਣਦਿਆ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਪਰਿਵਾਰ ਦੇ ਮੈਂਬਰ ਮ੍ਰਿਤਕ ਦੇ ਭਰਾ ਨੇ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ, ਜੋ ਕਿ 18 ਸਾਲਾ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਜਾਂਦਾ ਸੀ।
ਹੁਣ ਉਸ ਦੇ ਬੇਟਾ ਹੋਣ ਮਗਰੋਂ ਉਸਨੇ ਪੰਜਾਬ ਵਿੱਚ ਆਉਣਾ ਸੀ, ਜਿਸਨੇ 10 ਦਸੰਬਰ ਦੀਆਂ ਟਿਕਟਾਂ ਕੀਤੀਆਂ ਸਨ। ਪਰ ਪ੍ਰਮਾਤਮਾਂ ਨੂੰ ਕੁਝ ਹੋਰ ਵੀ ਮਨਜੂਰ ਸੀ।
ਉਨ੍ਹਾਂ ਕਿਹਾ ਕਿ ਰਵਿੰਦਰ ਨੂੰ ਇਹ ਨਹੀਂ ਪਤਾ ਸੀ ਮੈਂ ਬੰਦ ਡੱਬੇ ਵਿਚ ਇਕ ਲਾਸ਼ ਬਣਕੇ ਜਾਵਾਗਾ। ਜਦਕਿ ਬੇਟੇ ਦੇ ਪੰਜਾਬ ਵਿੱਚ ਲੈ ਕੇ ਆਉਣ ਤੋਂ ਬਹੁਤ ਜਿਆਦਾ ਖੁਸ਼ੀ ਸੀ।
ਉਹ ਖੁਸ਼ੀਆਂ ਸੁਪਨਾ ਬਣ ਕੇ ਅੱਧ ਵਿਚਾਲੇ ਹੀ ਰਹਿ ਗਈਆਂ ਜੋਕਿ ਆਉਣ ਤੋਂ ਪਹਿਲਾਂ ਹੀ ਉਹ ਸਵਰਗਵਾਸ ਹੋ ਗਿਆ।
ਰਵਿੰਦਰ ਸਿੰਘ ਜੋ ਕਿ ਆਪਣੇ ਪਰਿਵਾਰ ਸਮੇਤ ਇੰਗਲੈਂਡ ਦੇ ਵਿੱਚ ਉਸਦੇ ਦੋ ਬੇਟੀਆਂ ਅਤੇ ਇੱਕ ਬੇਟਾ ਤੇ ਪਤਨੀ ਸਮੇਤ ਰਹਿ ਰਹੇ ਸਨ, ਜਿਸ ਦੀ ਖਬਰ ਸੁਣਦਿਆਂ ਹੀ ਸੋਗ ਦੀ ਲਹਿਰ ਫੈਲ ਗਈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਵਿਦੇਸ਼ਾਂ ਤੋਂ ਸਾਹਮਣੇ ਆ ਚੁੱਕੀਆਂ ਹਨ।

