ਸਿੱਖਿਆ ਵਿਭਾਗ ਸਕੂਲਾਂ ਦਾ ਸਮਾਂ ਬਦਲੇ..! ਅਧਿਆਪਕਾਂ ਨੇ ਸੰਘਣੀ ਧੁੰਦ ਕਾਰਨ ਕੀਤੀ ਮੰਗ
ਸੰਘਣੀ ਧੁੰਦ ਕਾਰਨ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕਰਨ ਦੀ ਮੰਗ- ਅਮਨਦੀਪ ਸ਼ਰਮਾ
ਹਾਦਸਿਆਂ ਦਾ ਖ਼ਤਰਾ ਧੁੰਦ ਕਾਰਨ ਵਧਿਆ – ਗੁਰਜੰਟ ਸਿੰਘ ਬੱਛੋਆਣਾ
Education News, 16 Dec 2025 (Media PBN)
ਸਵੇਰੇ-ਸਵੇਰੇ ਸੰਘਣੀ ਧੁੰਦ ਪੈਣ ਕਾਰਨ ਸੜਕਾਂ ‘ਤੇ ਆਵਾਜਾਈ ਨਾ-ਮਾਤਰ ਹੀ ਵੇਖਣ ਨੂੰ ਮਿਲਦੀ ਹੈ। ਸੜਕਾਂ ਦਾ ਵੀ ਟੋਇਆਂ ਕਾਰਨ ਬੁਰਾ ਹਾਲ ਹੋਇਆ ਪਿਆ ਹੈ।
ਹਰ ਇੱਕ ਜਾਨ ਬਹੁਤ ਕੀਮਤੀ ਹੈ, ਬੱਚਿਆਂ ਨੂੰ ਘਰੇ ਛੱਡ ਕੇ ਮੁਲਾਜ਼ਮਾਂ ਦੀ ਜਾਨ ਸਕੂਲ ਪਹੁੰਚਣ ਤੱਕ ਅੜਿੱਕੇ ਵਿੱਚ ਆਈ ਰਹਿੰਦੀ ਹੈ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਤੋਂ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕਰਨ ਦੀ ਮੰਗ ਰੱਖੀ ਗਈ ਹੈ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 20-25 ਕਿਲੋਮੀਟਰ ਦੂਰ ਦੁਰਾਡੇ ਸਟੇਸ਼ਨਾਂ ‘ਤੇ ਸਵੇਰੇ-ਸਵੇਰੇ ਜਾਣਾ ਬੜੀ ਦਿੱਕਤ ਵਾਲਾ ਕੰਮ ਹੋਇਆ ਪਿਆ ਹੈ।
ਉਹਨਾਂ ਕਿਹਾ ਕਿ ਸਵੇਰੇ-ਸਵੇਰੇ ਸਕੂਲ ਆਉਣਾ ਦਿੱਕਤ ਵਾਲਾ ਕੰਮ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਸੂਇਆਂ, ਟੋਭਿਆਂ ‘ਤੇ ਕੋਈ ਚਾਰਦੀਵਾਰੀ ਨਹੀਂ ਬਣੀ ਹੋਈ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਧੁੰਦ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਇਸ ਲਈ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੁਰੰਤ ਕੀਤਾ ਜਾਵੇ।
ਇਸ ਮੌਕੇ ਜਥੇਬੰਦੀ ਪੰਜਾਬ ਦੇ ਉੱਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ, ਜਸ਼ਨਦੀਪ ਕੁਲਾਣਾ, ਬਲਜੀਤ ਗੁਰਦਾਸਪੁਰ, ਜਸਵੀਰ ਹੁਸ਼ਿਆਰਪੁਰ, ਸਤਿੰਦਰ ਸਿੰਘ ਦੁਆਵੀਆ, ਭਗਵੰਤ ਭਟੇਜਾ, ਪਰਮਜੀਤ ਸਿੰਘ ਤੂਰ ਪਟਿਆਲਾ, ਅਮਨਦੀਪ ਸਿੰਘ ਪਾਤੜਾ ਆਦਿ ਸਾਥੀਆਂ ਨੇ ਸਮਾਂ ਘੱਟ ਕਰਨ ਦੀ ਮੰਗ ਰੱਖੀ।

