ਵੱਡੀ ਖ਼ਬਰ: ਪੰਜਾਬ ਦੇ ਸਾਬਕਾ IPS ਅਫ਼ਸਰ ਨੇ ਖੁਦ ਨੂੰ ਮਾਰੀ ਗੋਲੀ
ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਆਈਪੀਐਸ ਅਫ਼ਸਰ ਨੇ ਖੁਦ ਨੂੰ ਮਾਰੀ ਗੋਲੀ
ਚੰਡੀਗੜ੍ਹ, 22 ਦਸੰਬਰ 2025-
ਪੰਜਾਬ ਦੇ ਅੰਦਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਦਰਅਸਲ, ਪੰਜਾਬ ਦੇ ਸਾਬਕਾ ਆਈਪੀਐਸ ਅਫ਼ਸਰ ਵੱਲੋਂ ਖੁਦ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਆਈਪੀਐਸ ਦੀ ਪਛਾਣ ਅਮਰ ਸਿੰਘ ਚਾਹਲ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਅਮਰ ਸਿੰਘ ਚਾਹਲ ਇਸ ਵੇਲੇ ਪਟਿਆਲਾ ਰਹਿ ਰਹੇ ਸਨ ਅਤੇ ਉਹ ਆਈਜੀਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਜਾਣਕਾਰ ਸੂਤਰ ਦੱਸ ਰਹੇ ਹਨ ਕਿ ਅਮਰ ਸਿੰਘ ਚਾਹਲ ਦੇ ਵੱਲੋਂ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ, ਜਿਸ ਵਿੱਚ ਉਸਨੇ ਕੁੱਝ ਲੋਕਾਂ ਉੱਪਰ ਗੰਭੀਰ ਦੋਸ਼ ਲਾਏ ਹਨ।
ਗੋਲੀ ਲੱਗਣ ਕਾਰਨ ਅਮਰ ਸਿੰਘ ਚਾਹਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਸਨੂੰ ਪਾਰਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਿਸ ਡਾਕਟਰਾਂ ਦੇ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਨੇੜਲੇ ਪੁਲਿਸ ਅਫ਼ਸਰ ਦੱਸ ਰਹੇ ਹਨ ਕਿ ਅਮਰ ਸਿੰਘ ਚਾਹਲ ਹੁਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਖ਼ਬਰ ਅਪਡੇਟ ਹੋ ਰਹੀ ਹੈ……….

