ਵੱਡਾ ਖ਼ੁਲਾਸਾ: ਸੈਂਕੜੇ ਨਾਨ-ਟੀਚਿੰਗ ਮੁਲਾਜ਼ਮ ਤਰੱਕੀਆਂ ਤੋਂ ਵਾਂਝੇ! ਮਾਸਟਰ ਕੇਡਰ ‘ਚ ਸਿਰਫ਼ 1% ਪ੍ਰਮੋਸ਼ਨ ਕੋਟਾ
ਵੱਡਾ ਖ਼ੁਲਾਸਾ: ਸੈਂਕੜੇ ਨਾਨ-ਟੀਚਿੰਗ ਮੁਲਾਜ਼ਮ ਤਰੱਕੀਆਂ ਤੋਂ ਵਾਂਝੇ
ਮਾਸਟਰ ਕੇਡਰ ‘ਚ 1% ਤਰੱਕੀ ਕੋਟਾ ਨਾਕਾਫ਼ੀ
Media PBN
ਬਠਿੰਡਾ 8 Jan 2026: ਪਿਛਲੇ ਦਿਨੀਂ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਹੋਈਆਂ ਤਰੱਕੀਆਂ ਵਿੱਚ ਸੈਂਕੜੇ ਨਾਨ-ਟੀਚਿੰਗ ਮੁਲਾਜ਼ਮ ਤਰੱਕੀ ਤੋਂ ਵਾਂਝੇ ਰਹਿ ਗਏ ਹਨ।
ਇਸ ਬਾਰੇ ਗੱਲ ਕਰਦੇ ਹੋਏ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਤਰੱਕੀ ਕੋਟਾ ਘੱਟ ਹੋਣ ਕਾਰਨ ਸਮਾਜਿਕ ਸਿੱਖਿਆ ਅਤੇ ਪੰਜਾਬੀ ਵਿਸ਼ੇ ਲਈ ਤਰੱਕੀ ਦੀ ਯੋਗਤਾ ਰੱਖਦੇ ਮੁਲਾਜ਼ਮ ਤਰੱਕੀ ਤੋਂ ਵਾਂਝੇ ਰਹਿ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਕੋਟਾ ਸਿਰਫ਼ 1% ਹੈ, ਜਦੋਂ ਕਿ ਤਰੱਕੀ ਲਈ ਯੋਗ ਮੁਲਾਜ਼ਮਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਨਾਨ-ਟੀਚਿੰਗ ਸਟਾਫ਼ ਵਿੱਚ ਸ਼ਾਮਿਲ ਅੱਠ ਕੇਡਰਾਂ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ ਲਗਭਗ 11000 ਹੈ।
ਇਸ ਲਈ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਤਰੱਕੀ ਕੋਟਾ ਵਧਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਸਾਰੇ ਯੋਗ ਮੁਲਾਜ਼ਮਾਂ ਦਾ ਵਿਭਾਗੀ ਤਰੱਕੀ ਦਾ ਹੱਕ ਬਹਾਲ ਹੋ ਸਕੇ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੰਗ ਕਰਦੀ ਹੈ ਕਿ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਤਰੱਕੀ ਕੋਟਾ 1% ਤੋਂ ਵਧਾ ਕੇ ਘੱਟੋ-ਘੱਟ 3% ਕੀਤਾ ਜਾਵੇ।
ਇਸ ਮੌਕੇ ‘ਤੇ ਯੂਨੀਅਨ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਕੌਰ ਮੋਗਾ, ਮੀਤ ਪ੍ਰਧਾਨ ਪ੍ਰਦੀਪ ਕੌਰ ਬਰਾੜ, ਸੰਯੁਕਤ ਸਕੱਤਰ ਸੁਖਜੀਤ ਸਿੰਘ ਫਾਜ਼ਿਲਕਾ, ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ, ਪ੍ਰੈੱਸ ਸਕੱਤਰ ਰਣਬੀਰ ਕੌਰ ਪਟਿਆਲਾ, ਜਥੇਬੰਦਕ ਸਕੱਤਰ ਸਰਬਜੀਤ ਕੌਰ ਗੁਰਦਾਸਪੁਰ, ਪ੍ਰਚਾਰ ਸਕੱਤਰ ਸਤਿੰਦਰ ਕੌਰ ਫਤਿਹਗੜ੍ਹ ਸਾਹਿਬ ਅਤੇ ਸਲਾਹਕਾਰ ਯੋਗੇਸ਼ ਕਾਲੜਾ ਨਕੋਦਰ ਹਾਜ਼ਰ ਸਨ।

