ਸਾਹਿਤਕਾਰਾ ਅਤੇ ਪੱਤਰਕਾਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਰੋਜ਼ਾਨਾ ਸਪੋਕਸਮੈਨ ਦੀ MD ਮੈਡਮ ਜਗਜੀਤ ਕੌਰ ਨੂੰ ਭੇਟ ਕੀਤੀ ‘ਤੇਰੀ ਰਹਿਮਤ’ ਪੁਸਤਕ
ਸਾਹਿਤਕਾਰਾ ਅਤੇ ਪੱਤਰਕਾਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਰੋਜ਼ਾਨਾ ਸਪੋਕਸਮੈਨ ਦੀ ਐਮਡੀ ਮੈਡਮ ਜਗਜੀਤ ਕੌਰ ਨੂੰ ਭੇਟ ਕੀਤੀ ‘ਤੇਰੀ ਰਹਿਮਤ’ ਪੁਸਤਕ
ਮੋਹਾਲੀ, 8 ਜਨਵਰੀ 2026: ਸਾਹਿਤਕਾਰਾ ਅਤੇ ਪੱਤਰਕਾਰ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ਰੋਜ਼ਾਨਾ ਸਪੋਕਸਮੈਨ ਦੀ ਐਮ ਡੀ ਮੈਡਮ ਜਗਜੀਤ ਕੌਰ ਨੂੰ ‘ਤੇਰੀ ਰਹਿਮਤ’ ਪੁਸਤਕ ਭੇਟ ਕੀਤੀ ਗਈ। ਇਹ ਪੁਸਤਕ ਬਲਜਿੰਦਰ ਸ਼ੇਰਗਿੱਲ ਦੀ ਦੇਖ-ਰੇਖ ਵਿੱਚ ਸਹਿ ਸੰਪਾਦਿਕ ਕੀਤੀ ਗਈ ਹੈ। ਪੁਸਤਕ ਦੀ ਖ਼ਾਸੀਅਤ ਇਹ ਹੈ ਕਿ ਇਸ ਪੁਸਤਕ ਵਿਚ ਦੇਸ਼ ਵਿਦੇਸ਼ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਪੁਸਤਕ ਵਿਚ ਵੱਖ-ਵੱਖ ਸਾਹਿਤਕਾਰਾਂ ਵੱਲੋਂ ਰੱਬ ਦੀ ਉਸਤਤ ਆਪੋ-ਆਪਣੇ ਤਰੀਕੇ ਨਾਲ ਕੀਤੀ ਗਈ ਹੈ। ‘ਤੇਰੀ ਰਹਿਮਤ’ ਪੁਸਤਕ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਰਿਲੀਜ਼ ਅਤੇ ਸੰਪਾਦਿਤ ਕੀਤੀ ਗਈ ਹੈ। ਇਸ ਦੇ ਮੁੱਖ ਸੰਪਾਦਕ ਰਾਜਵਿੰਦਰ ਸਿੰਘ ਗੱਡੂ ਅਤੇ ਸਹਿ ਸੰਪਾਦਕਾ ਬਲਜਿੰਦਰ ਕੌਰ ਵੱਲੋਂ ਕੀਤਾ ਇਹ ਉਪਰਾਲਾ ਸਾਹਿਤ ਜਗਤ ਵਿਚ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਰੱਬ ਦੀ ਬੰਦਗੀ ਵਿਚ ਵਿਸ਼ਵਾਸ ਰੱਖਣ ਵਾਲਿਆਂ ਲਈ ਭਰਪੂਰ ਜਾਣਕਾਰੀ ਹੈ। ਮੈਡਮ ਜਗਜੀਤ ਕੌਰ ਵੱਲੋਂ ਬਲਜਿੰਦਰ ਨੂੰ ਇਸ ਪੁਸਤਕ ਦੀ ਵਧਾਈ ਦਿੰਦਿਆਂ ਇਸ ਪੁਸਤਕ ਨੂੰ ਲਾਹੇਵੰਦ ਤੇ ਪ੍ਰੇਰਨਾਦਾਇਕ ਵੀ ਦੱਸਿਆ ਗਿਆ।
ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਕਮਲ ਦੁਸਾਂਝ ਜੋ ਸਾਹਿਤਕ ਖੇਤਰ ਵਿਚ ਇੱਕ ਵਧੀਆ ਸੂਝ ਰੱਖਦੇ ਹਨ, ਨੇ ਇਸ ਪੁਸਤਕ ਨੂੰ ਸਾਹਿਤ ਜਗਤ ਵਿਚ ਆਉਣ ‘ਤੇ ਜੀ ਆਇਆਂ ਆਖਿਆ। ਇਸ ਸ਼ੁਭ ਅਵਸਰ ‘ਤੇ ਰੋਜ਼ਾਨਾ ਸਪੋਕਸਮੈਨ ਦਫ਼ਤਰ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਵਿਚ ਇਸ ਰੂਹਾਨੀ ਪੁਸਤਕ ਦਾ ਲੋਕ ਅਰਪਣ ਇੱਕ ਵੱਡੇ ਸਮਾਗਮ ਵਿੱਚ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ ਪ੍ਰਧਾਨ ਤਰਨਤਾਰਨ ਸਾਹਿਤਕ ਸਿਤਾਰੇ ਮੰਚ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਾਹਿਤਕਾਰ ਬਾਬੂ ਰਾਮ ਦੀਵਾਨਾ, ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਅਤੇ ਮੈਡਮ ਹਰਦੀਪ ਕੌਰ ਵਿਰਕ, ਬਿਊਰੋ ਚੀਫ ਚੜ੍ਹਦੀ ਕਲਾ ਸ਼ਾਮਲ ਸਨ।

