ਅਧਿਆਪਕਾਂ ‘ਤੇ ਥੋਪੇ ਜਾ ਰਹੇ ਟੈਟ ਟੈਸਟ ਦੀ ਈਟੀਯੂ ਪੰਜਾਬ ਵੱਲੋਂ ਸਖ਼ਤ ਨਿਖੇਧੀ

All Latest NewsNews FlashPunjab NewsTop BreakingTOP STORIES

 

ਅਧਿਆਪਕਾਂ ‘ਤੇ ਥੋਪੇ ਜਾ ਰਹੇ ਟੈਟ ਟੈਸਟ ਦੀ ਈਟੀਯੂ ਪੰਜਾਬ ਵੱਲੋਂ ਸਖ਼ਤ ਨਿਖੇਧੀ

ਸਟੇਟ ਜੂਮ ਮੀਟਿੰਗ ਕਰਕੇ ਫੈਸਲੇ ਉਪਰੰਤ ਸੰਘਰਸ਼ ਦਾ ਬਿਗਲ ਵਜਾਇਆ- ਪੰਨੂ, ਲਾਹੌਰੀਆ

Punjab News, 9 Jan 2026- 

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਵਿਭਾਗ ਆਪਣਾ ਮਤਾ ਪਾਸ ਕਰਕੇ ਅਧਿਆਪਕ ਵਰਗ ਦਾ ਪੱਖ ਪੂਰੇ। ਪਹਿਲੀ ਸਟੇਜ ‘ਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੁੜ ਵੱਡਾ ਸੂਬਾਈ ਵਫ਼ਦ ਮਿਲਣ ਜਾ ਰਿਹਾ ਹੈ। ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਹੋਵੇਗਾ।

ਅਧਿਆਪਕਾਂ ਦਾ ਪੜ੍ਹਾਉਣ ਦਾ ਲੰਮਾ ਤਜਰਬਾ ਤੇ ਵੱਖ-ਵੱਖ ਵਿਭਾਗੀ ਟਰੇਨਿੰਗਾਂ ਪ੍ਰਾਪਤ ਅਧਿਆਪਕਾਂ ਦੀ ਕਾਬਲੀਅਤ ‘ਤੇ ਸ਼ੱਕ ਕਰਨਾ ਮੰਦਭਾਗਾ, ਅਧਿਆਪਕਾਂ ਲਈ ਆਪਣੀ ਨੌਕਰੀ ਨੂੰ ਜਾਰੀ ਰੱਖਣ ਅਤੇ ਪ੍ਰਮੋਸ਼ਨ ਲੈਣ ਲਈ ਟੀ. ਈ. ਟੀ. ਟੈਸਟ ਲਾਜ਼ਮੀ ਕਰਨ ਦੇ ਸਰਵਉੱਚ ਅਦਾਲਤ ਦੇ ਫੈਸਲੇ ਨੂੰ ਪੰਜਾਬ ‘ਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਾਗੂ ਕਰਨ ਦੀ ਗੱਲ ਕਹਿ ਕੇ ਪਰਮੋਸ਼ਨਾਂ ਰੋਕਣਾਂ ਜਾਂ ਨੌਕਰੀਆਂ ਜਾਰੀ ਰੱਖਣ ਲਈ ਵੀ ਟੈਸਟ ਲਾਜ਼ਮੀ ਕਰਾਉਣ ‘ਤੇ ਧਾਰੀ ਬੈਠੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਸਖ਼ਤ ਰਵੱਈਏ ਦੇ ਮੱਦੇਨਜ਼ਰ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਦੀ ਅੱਜ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਦੀ ਅਗਵਾਈ ਵਿੱਚ ਹੋਈ।

ਇਸ ਮੀਟਿੰਗ ਵਿੱਚ ਹੇਠ ਲਿਖੇ ਫੈਸਲੇ ਸਰਵ-ਸੰਮਤੀ ਨਾਲ ਲਏ ਗਏ। ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਥੇਬੰਦੀ ਦੀਆਂ ਜਿਲਾ ਇਕਾਈਆਂ ਦੀਆਂ ਮੀਟਿੰਗਾਂ ਕਰਕੇ TET ਦੀ ਸ਼ਰਤ ਨੂੰ ਖ਼ਤਮ ਕਰਨ ਲਈ ਕੇਡਰ ਨੂੰ ਜਾਗਰੂਕ ਕਰਕੇ ਢੁੱਕਵੀਂ ਵਿਉਂਤਬੰਦੀ ਕੀਤੀ ਜਾਵੇਗੀ ਜਿਸ ਸਬੰਧੀ ਜਿਲਾ ਪੱਧਰੀ ਮੀਟਿੰਗਾਂ ਦਾ ਪਰੋਗਰਾਮ ਉਲੀਕਿਆ ਗਿਆ ਹੈ।

TET ਲਾਗੂ ਹੋਣ ਤੋਂ ਪਹਿਲਾਂ ਨੌਕਰੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਦਾ 25 ਤੋਂ 30 ਸਾਲਾਂ ਦਾ ਤਜਰਬਾ ਅਤੇ ਅਨੇਕਾਂ ਵਿਭਾਗੀ ਟਰੇਨਿੰਗਾਂ ਲੈ ਕੇ ਹੀ ਨੌਕਰੀ ਕਰ ਰਹੇ ਹਨ, ਉਨ੍ਹਾਂ ‘ਤੇ TET ਦੀ ਸ਼ਰਤ ਥੋਪਣਾ ਤਰਕਸੰਗਤ ਨਹੀਂ ਹੈ।

ਜਦਕਿ TET ਲਾਗੂ ਹੋਣ ਤੋਂ ਬਾਅਦ ਵੀ ਸਾਰੇ ਅਧਿਆਪਕ ਇਸ ਨੂੰ ਕਲੀਅਰ ਕਰਨ ਉਪਰੰਤ ਹੀ ਨੌਕਰੀ ਵਿੱਚ ਆਏ ਹਨ। ਸਿੱਖਿਆ ਮੰਤਰੀ ਪੰਜਾਬ ਨਾਲ TET ਦੇ ਸਬੰਧ ਵਿੱਚ ਅਧਿਆਪਕ ਵਰਗ ਦਾ ਰੋਸ ਪਹਿਲਾਂ ਵੀ 7 ਜਨਵਰੀ ਨੂੰ ਚੰਡੀਗੜ੍ਹ ਮੀਟਿੰਗ ਕਰਕੇ ਪ੍ਰਗਟ ਕੀਤਾ ਹੈ ਤੇ ਹੁਣ ਵੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਾਰੇ ਜਿਲਾ ਪ੍ਰਧਾਨ ਸੂਬਾ ਪੱਧਰੀ ਵਫ਼ਦ ‘ਚ ਸ਼ਾਮਿਲ ਹੋ ਕੇ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਣਗੇ ਤੇ ਸਿੱਖਿਆ ਮੰਤਰੀ ਪੰਜਾਬ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਮਤਾ ਪਾਸ ਕਰ ਅਧਿਆਪਕਾਂ ਦਾ ਪੱਖ ਪੂਰਦਿਆਂ ਪਰਮੋਸ਼ਨਾਂ ‘ਤੇ ਲੱਗੀ ਰੋਕ ਖਤਮ ਕਰਕੇ ਪਰਮੋਸ਼ਨਾਂ ਦੇਣ ਦਾ ਪਰੋਗਰਾਮ ਉਲੀਕਣ ਅਤੇ ਨਾਲ ਹੀ ਇਹ ਸਟੇਟ ਦੀ ਆਪਣੀ ਸਥਿਤੀ ਕੇਂਦਰ ਤੇ ਸੁਪਰੀਮ ਕੋਰਟ ਸਾਹਮਣੇ ਸਪੱਸ਼ਟ ਕਰਨ। ਅੱਜ ਦੀ ਮੀਟਿੰਗ ‘ਚ ਇਸ ਸਬੰਧੀ ਕਾਨੂੰਨੀ ਨੁਕਤਿਆਂ ‘ਤੇ ਵੀ ਚਰਚਾ ਕੀਤੀ ਗਈ।

ਅੱਜ ਦੀ ਮੀਟਿੰਗ ‘ਚ TET ਦੀ ਸ਼ਰਤ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਲਈ ਜਥੇਬੰਦੀ ਵੱਲੋਂ ਸਰਕਾਰ ‘ਤੇ ਸੰਘਰਸ਼ ਦੁਆਰਾ ਦਬਾਅ ਬਣਾਉਣ ਦਾ ਫੈਸਲਾ ਲਿਆ ਗਿਆ। ਵੋਟਾਂ ਦੀ ਡਿਊਟੀ ਦੌਰਾਨ ਸਾਥੀ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਦੀ ਹੋਈ ਮੌਤ ਕਾਰਨ ਇਨਸਾਫ਼ ਦਿਵਾਉਣ ਲਈ 18 ਜਨਵਰੀ 2026 ਨੂੰ ਦਾਣਾ ਮੰਡੀ ਮੋਗਾ ਵਿਖੇ ਹੋਣ ਵਾਲੇ ਸੰਘਰਸ਼ ਲਈ ਪੰਜਾਬ ਭਰ ਤੋਂ ਜਥੇਬੰਦੀ ਵੱਲੋਂ ਕਾਰਕੁੰਨ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਬੀ ਕੇ ਮਹਿਮੀ, ਸੋਹਣ ਸਿੰਘ ਮੋਗਾ, ਗੁਰਿੰਦਰ ਸਿੰਘ ਘੁੱਕੇਵਾਲੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਸਤਵੀਰ ਸਿੰਘ ਰੌਣੀ, ਜਗਨੰਦਨ ਸਿੰਘ ਫਾਜਿਲਕਾ, ਤਰਸੇਮ ਲਾਲ ਜਲੰਧਰ, ਸਰਬਜੀਤ ਸਿੰਘ ਖਡੂਰ ਸਾਹਿਬ, ਅੰਮ੍ਰਿਤਪਾਲ ਸਿੰਘ ਸੇਖੋ, ਦਲਜੀਤ ਸਿੰਘ ਲਹੌਰੀਆ, ਮਨਜੀਤ ਸਿੰਘ ਕਠਾਣਾ, ਅਵਤਾਰ ਸਿੰਘ ਮਾਨ, ਅਸ਼ੋਕ ਸਰਾਰੀ ਰਿਸ਼ੀ ਕੁਮਾਰ ਜਲੰਧਰ, ਗੁਰਵਿੰਦਰ ਸਿੰਘ ਬੱਬੂ, ਅਸ਼ਵਨੀ ਫੱਜੂਪੁਰ, ਗੁਰਮੁੱਖ ਸਿੰਘ ਬਾਜਵਾ, ਮਨਜੀਤ ਸਿੰਘ ਬੌਬੀ, ਸੁਖਵਿੰਦਰ ਸਿੰਘ ਧਾਮੀ, ਮਨਜੀਤ ਸਿੰਘ ਬੌਬੀ ਨਵਦੀਪ ਸਿੰਘ, ਤੇ ਹੋਰ ਕਈ ਆਗੂ ਸ਼ਾਮਿਲ ਸਨ।

 

Media PBN Staff

Media PBN Staff