ਅਧਿਆਪਕਾਂ ਲਈ ਟੈਟ ਲਾਜ਼ਮੀ ਦੇ ਫੈਸਲੇ ਵਿਰੁੱਧ ਲੋੜੀਂਦਾ ਕਾਰਵਾਈ ਕਰੇ ਕੇਂਦਰ ਅਤੇ ਸੂਬਾ ਸਰਕਾਰ
ਅਧਿਆਪਕਾਂ ਲਈ ਟੈਟ ਲਾਜ਼ਮੀ ਦੇ ਫੈਸਲੇ ਵਿਰੁੱਧ ਲੋੜੀਂਦਾ ਕਾਰਵਾਈ ਕਰੇ ਕੇਂਦਰ ਅਤੇ ਸੂਬਾ ਸਰਕਾਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਦੀ ਹੋਈ ਹੰਗਾਮੀ ਮੀਟਿੰਗ
ਜਲੰਧਰ, 10 ਦਸੰਬਰ 2026
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਇਸ ਹੰਗਾਮੀ ਮੀਟਿੰਗ ਦਾ ਮੁੱਖ ਮੁੱਦਾ ਅਧਿਆਪਕਾਂ ਤੇ ਜ਼ਬਰੀ ਥੋਪਿਆ ਜਾ ਰਿਹਾ ਟੀਚਰ ਐਬਲਿਟੀ ਟੈਸਟ ਰਿਹਾ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਮੀਟਿੰਗ ਵਿੱਚ ਹਾਜ਼ਰ ਅਧਿਆਪਕਾਂ ਨੂੰ ਦੱਸਿਆ ਕਿ ਮਾਨਯੋਗ ਸਰਵਉੱਚ ਅਦਾਲਤ ਦੇ ਫੈਸਲੇ ਅਨੁਸਾਰ ਪੰਜ ਸਾਲ ਤੋਂ ਵੱਧ ਰਹਿੰਦੀ ਨੌਕਰੀ ਵਾਲੇ ਸਾਰੇ ਅਧਿਆਪਕਾਂ ਅਤੇ ਨੌਕਰੀ ਦੌਰਾਨ ਪ੍ਰਮੋਸ਼ਨ ਲੈਣ ਲਈ ਟੀ. ਈ. ਟੀ. ਟੈਸਟ ਪਾਸ ਕਰਨਾ ਲਾਜ਼ਮੀ ਹੈ।
ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਵਿੱਚ 25-30 ਸਾਲ ਨੌਕਰੀ ਰਾਹੀਂ ਤਜਰਬਾ ਹਾਸਲ ਕਰ ਚੁੱਕੇ ਅਧਿਆਪਕ ਲਈ ਇਸ ਟੈਸਟ ਨੂੰ ਲਾਜ਼ਮੀ ਕਰਨਾ ਜਰੂਰੀ ਹੈ । ਜਿਹੜੇ ਅਧਿਆਪਕਾਂ ਦੀ ਭਰਤੀ ਟੀ ਈ ਟੀ ਟੈਸਟ ਸ਼ੁਰੂ ਤੋਂ ਪਹਿਲਾਂ ਹੋਈ ਹੈ,ਉਨ੍ਹਾਂ ਤੇ ਟੀ ਈ ਟੀ ਟੈਸਟ ਪਾਸ ਕਰਨ ਦੀ ਸ਼ਰਤ ਤਰਕਸੰਗਤ ਨਹੀਂ ਹੈ।ਜਥੇਬੰਦਕ ਆਗੂਆਂ ਸੁਰਿੰਦਰਪਾਲ, ਚਰਨਜੀਤ ਸਿੰਘ, ਨਰਦੇਵ ਜਰਿਆਲ, ਪੰਕਜ ਧੂਰੀਆ, ਨਛੱਤਰ ਰਾਮ ਆਦਿ ਨੇ ਪੰਜਾਬ ਸਰਕਾਰ ਨੂੰ ਟੀ ਈ ਟੀ ਦੀ ਸ਼ਰਤ ਖਤਮ ਕਰਨ ਜਾਂ ਇਸ ਫੈਸਲੇ ਸਬੰਧੀ ਮਾਨਯੋਗ ਸਰਵਉੱਚ ਅਦਾਲਤ ਵਿੱਚ ਰੀਵਿਊ ਪਟੀਸ਼ਨ ਦਾਇਰ ਕਰਨ ਦੀ ਪੁਰਜ਼ੋਰ ਮੰਗ ਕੀਤੀ। ਅਗਰ ਇਸ ਸਬੰਧ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਲੋੜੀਦਾਂ ਕਦਮ ਨਾ ਚੁੱਕੇ ਤਾਂ ਜਥੇਬੰਦੀ ਡਟਵਾਂ ਸੰਘਰਸ਼ ਕਰੇਗੀ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਸੀਨੀ. ਮੀਤ ਪ੍ਰਧਾਨ ਸੁਰਿੰਦਰਪਾਲ, ਸਤੀਸ਼ ਕੁਮਾਰ, ਪਾਲ ਜੀ ਮੁਕੇਸ਼, ਨਰਦੇਵ ਜਰਿਆਲ, ਚਰਨਜੀਤ ਸਿੰਘ, ਧੀਰਜ ਡੋਗਰਾ, ਊਧਮ ਸਿੰਘ, ਸੰਜੀਵ ਭਾਰਦਵਾਜ, ਯਸ਼ ਮੋਮੀ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਮਨਜੀਤ ਸਿੰਘ ਚਾਵਲਾ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਪੰਕਜ ਧੂਰੀਆ, ਜ਼ਿਲ੍ਹਾ ਇਕਾਈ ਆਗੂ ਨਛੱਤਰ ਰਾਮ, ਪਦਮ ਨੰਦਾ, ਖੁਸ਼ਹਾਲ ਸਿੰਘ, ਹੇਮ ਰਾਜ, ਅਮਿਤ ਚੋਪੜਾ, ਜੀਵਨ ਜਯੋਤੀ, ਹਰਦੀਪ ਮੱਕੜ, ਦਵਿੰਦਰ ਸੇਤੀਆ, ਮਨਜੀਤ ਸਿੰਘ, ਰਾਕੇਸ਼ ਕੁਮਾਰ, ਪ੍ਰੇਮ ਸਿੰਘ, ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ,ਕੁਲਵਿੰਦਰ ਕੌਰ, ਅੰਜਲਾ ਸ਼ਰਮਾ,ਰੀਟਾ,ਮਮਤਾ ਸਪਰੂ,ਰਣਜੀਤ ਕੌਰ, ਸ਼ੈਲੀ, ਸੁਨੀਤਾ, ਨੀਰੂ, ਜਸਵੰਤ ਕੌਰ, ਸੀਮਾ, ਦਵਿੰਦਰਜੀਤ ਕੌਰ, ਕਿਰਨ, ਤਨੂੰ ਅਤੇ ਹੋਰ ਅਧਿਆਪਕ ਹਾਜ਼ਰ ਸਨ।

