ਸਰਵ ਆਂਗਣਵਾੜੀ ਯੂਨੀਅਨ ਦੀ ਮੰਤਰੀ ਬਲਜੀਤ ਕੌਰ ਨਾਲ ਮੀਟਿੰਗ ਰਹੀ ਬੇਸਿੱਟਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕੈਬਿਨਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਿਖਿਆ ਵਿਭਾਗ ਦੀ ਸਾਂਝੇ ਤੋਰ ਤੇ ਮੀਟਿੰਗ ਹੋਈ। ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਸਿਵਲ ਸਕੱਤਰ ਵਿੱਚ ਹੋਈ ਮੀਟਿੰਗ ਵਿੱਚ ਦੋਨਾ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ।
ਸਿਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਆਪਣੇ ਅਮਲੇ ਸਮੇਤ ਮੈਂਬਰਾਂ ਨਾਲ ਪਹੁੰਚੇ। ਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਮੈਡਮ ਰਾਜੀ ਵਾਸਤਵਾ ,ਡਾਇਰੈਕਟਰ ਮੈਡਮ ਸ਼ੈਨਾ ਅਗਰਵਾਲ ,ਡਿਪਟੀ ਡਾਇਰੈਕਟਰ ਮੈਡਮ ਰੁਪਿੰਦਰ ਕੌਰ,ਸੁਖਦੀਪ ਸਿੰਘ ਭੁੱਲਰ ਸੁਪਰਡੈਂਟ ਬਲਰਾਜ ਕੌਰ ਨੇ ਵੀ ਹਿੱਸਾ ਲਿਆ।
ਇਸ ਮੀਟਿੰਗ ਦੇ ਮੁੱਖ ਮੁੱਦਾ ਜੋ ਪਿਛਲੇ ਲੰਮੇ ਸਮੇਂ ਤੋਂ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੁਆਰਾ ਰੱਖੀਆਂ ਮੁੱਖ ਮੰਗਾਂ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਸਬੰਧੀ ਤੇ 2017 ਵਿੱਚ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚੇ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ਿਫਟ ਕਰ ਦਿੱਤੇ ਗਏ ਸਨ ਉਹਨਾਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਭੇਜਣ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।
ਇਹ ਮੀਟਿੰਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਸਿੱਖਿਆ ਵਿਭਾਗ ਦੀ ਸਾਂਝੇ ਤੋਰ ਤੇ ਹੋਈ, ਮੀਟਿੰਗ 2 ਤੋਂ 3 ਘੰਟੇ ਤੱਕ ਚੱਲੀ ਵੱਖ ਵੱਖ ਮੁੱਦਿਆ ਤੇ ਗੱਲਬਾਤ ਕੀਤੀ ਗਈ। ਸਿਖਿਆ ਵਿਭਾਗ ਦੇ ਉੱਚ ਅਧਿਕਾਰਿਆਂ ਵੱਲੋਂ ਕਿਹਾ ਗਿਆ ਕਿ ਆਂਗਨਵਾੜੀ ਵਿੱਚ ਪੜ੍ਹ ਰਹੇ ਬਚਿਆਂ ਤੇ ਵਿਭਾਗ ਨੂੰ ਕੋਈ ਇਤਰਾਜ ਨਹੀਂ ਹੈ।
ਭਰੋਸਾ ਤੇ ਇਹ ਦਿਵਾਇਆ ਗਿਆ ਕਿ ਦੋਨਾ ਵਿਭਾਗਾਂ ਦੀ ਸਾਂਝੀ ਕਮੇਟੀ ਬਣਾ ਕੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਪਰ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ, ਬੇਸਿੱਟਾ ਮੀਟਿੰਗ ਕਹਿ ਸਕਦੇ ਹਾਂ ਜਿਸ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਭਾਰੀ ਰੋਸ ਪਾਇਆ ਗਿਆ ਜੇਕਰ ਇਹ ਮੁੱਦਾ ਇਥੇ ਨਾ ਸੁਲਝਾਇਆ ਗਿਆ ਤਾਂ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਵਿੱਢੇਆ ਜਾਵੇਗੀ।