ਰੋਟੇਰੀਅਨ ਰਜੇਸ਼ ਬਧਵਾਰ 2026-27 ਵਿੱਚ ਸੰਭਾਲਣਗੇ ਆਸਥਾ ਦੀ ਕਮਾਨ

All Latest NewsNews FlashPunjab NewsTop BreakingTOP STORIES

 

ਰੋਟੇਰੀਅਨ ਰਜੇਸ਼ ਬਧਵਾਰ 2026-27 ਵਿੱਚ ਸੰਭਾਲਣਗੇ ਆਸਥਾ ਦੀ ਕਮਾਨ

ਅੰਮ੍ਰਿਤਸਰ 14 ਜਨਵਰੀ 2026-

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦਾ ਵਿਸ਼ੇਸ਼ ਸਮਾਗਮ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਸਰਵਿਸ ਕਲੱਬ ਦੇ ਕਰਾਊਨ ਹਾਲ ਵਿਚ ਨਵਾਂ ਸਾਲ ਅਤੇ ਲੋਹੜੀ ਮਨਾਉਣ ਲਈ ਆਯੋਜਿਤ ਸਮਾਗਮ ਵਿਚ ਰਾਜੇਸ਼ ਬਧਵਾਰ ਨੂੰ 2026-2027 ਕਾਰਜਕਾਲ ਲਈ ਪ੍ਰਧਾਨ ਬਣਾਏ ਜਾਣ ਦਾ ਐਲਾਨ ਕੀਤਾ ਗਿਆ।

ਕਲੱਬ ਵੱਲੋਂ ਵਿਸ਼ੇਸ਼ ਸੱਦੇ ‘ਤੇ ਕੈਨੇਡਾ ਤੋਂ ਨੌਜਵਾਨ ਪ੍ਰਵਾਸੀ ਭਾਰਤੀ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ। ਕਲੱਬ ਸਕੱਤਰ ਸਰਬਜੀਤ ਸਿੰਘ ਨੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ 2025-2026 ਦੀ ਰਿਪੋਰਟ ਪੜ੍ਹ ਕੇ ਸੁਣਾਈ ਗਈ।

ਇਸ ਮੌਕੇ ਅਸਿਸਟੈਂਟ ਗਵਰਨਰ ਅਸ਼ਵਨੀ ਅਵਸਥੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟੇਰੀਅਨ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ 2026-2027 ਕਾਰਜਕਾਲ ਲਈ ਨਵੇਂ ਬੋਰਡ, ਜਿਸ ਵਿਚ ਪ੍ਰਧਾਨ ਰਾਜੇਸ਼ ਬਧਵਾਰ ਅਤੇ ਸਕੱਤਰ ਬਲਦੇਵ ਰਾਜ ਮੰਨਨ ਨੂੰ ਮੌਜੂਦਾ ਬੋਰਡ ਅਤੇ ਮੈਂਬਰਾਂ ਨਾਲ ਜਾਣੂ ਕਰਵਾਇਆ।

ਇਸ ਤੋਂ ਬਾਅਦ ਨਵੇਂ ਸਾਲ ਅਤੇ ਲੋਹੜੀ ਦਾ ਜਸ਼ਨ ਮਨਾਉਣ ਲਈ ਰੰਗਾਰੰਗ ਪ੍ਰੋਗਰਾਮ ਹੋਇਆ। ਕਲੱਬ ਮੈਂਬਰਾਂ ਰਾਜ ਕੁਮਾਰ ਅਤੇ ਮਨੀਸ਼ ਪੀਟਰ ਨੇ ਪੁਰਾਣੀਆਂ ਫਿਲਮਾਂ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਬਹੁਤ ਸਾਰੇ ਮੈਂਬਰਾਂ ਨੇ ਗੀਤਾਂ ਵਿੱਚ ਉਹਨਾਂ ਦਾ ਸਾਥ ਦਿੱਤਾ ਅੰਤ ਵਿਚ ਭੁੱਗਾ ਬਾਲ ਕੇ ਲੋਹੜੀ ਦੇ ਗੀਤ ਗਾਏ।

ਪ੍ਰੋਗਰਾਮ ਦੌਰਾਨ ਕਲੱਬ ਦੇ ਮੌਜੂਦਾ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਹਾਇਕ ਗਵਰਨਰ ਰਿਸ਼ੀ ਖੰਨਾ ਨੇ ਰੋਟੇਰੀਅਨ ਪਰਮਜੀਤ ਸਿੰਘ, ਡਾ. ਗਗਨਦੀਪ ਸਿੰਘ, ਹਰਦੇਸ਼ ਸ਼ਰਮਾ, ਜਤਿੰਦਰ ਸਿੰਘ ਪੱਪੂ, ਐਚਐਸ ਜੋਗੀ, ਅਸ਼ਵਨੀ ਅਵਸਥੀ ਅਤੇ ਅਮਨ ਸ਼ਰਮਾ, ਮਨਮੋਹਨ ਸਿੰਘ, ਸਤੀਸ਼ ਸ਼ਰਮਾ, ਪ੍ਰਿੰਸੀਪਲ ਬਲਦੇਵ ਸਿੰਘ, ਜੋਗੇਸ਼ਵਰ ਸਿੰਘ ਲਿਖਾਰੀ, ਅੰਦੇਸ਼ ਭੱਲਾ, ਕੇ ਐਸ ਚੱਠਾ, ਰਚਨਾ ਸਿੰਘਲਾ, ਸਿੰਮੀ ਬੇਦੀ ਨੂੰ ਸਨਮਾਨਿਤ ਕੀਤਾ।

ਕਲੱਬ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਨੇ ਕੈਨੇਡਾ ਤੋਂ ਪਹੁੰਚੇ ਐਨਆਰਆਈ ਮਹਿਮਾਨਾਂ ਮੁਨੀਸ਼ ਸ਼ਰਮਾ, ਗਿਰੀਸ਼ ਅਵਸਥੀ, ਕੰਵਰਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਸਮਾਗਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ।

ਕਲੱਬ ਦੇ ਸਾਬਕਾ ਪ੍ਰਧਾਨ ਡਾ. ਰਣਵੀਰ ਬੇਰੀ ਅਤੇ ਐਚ ਐਸ ਜੋਗੀ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਸਤਪਾਲ ਕੌਰ, ਭੁਪਿੰਦਰ ਕੌਰ, ਮਨਜੀਤ ਕੌਰ, ਬਬਲੀ ਚੱਠਾ, ਵੀ ਮੌਜੂਦ ਸਨ। ਪ੍ਰੋਗਰਾਮ ਦਾ ਰਸਮੀ ਸਮਾਪਨ ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕੀਤਾ।

 

Media PBN Staff

Media PBN Staff