ਸ਼ਰਮਨਾਕ ਹਰਕਤ; ਪੰਜਾਬ ‘ਚ ਮੰਦਬੁੱਧੀ ਅਤੇ ਅਪਾਹਜ ਬੱਚੀ ਨਾਲ ਬਲਾਤਕਾਰ

All Latest NewsNews FlashPunjab NewsTop BreakingTOP STORIES

 

ਸ਼ਰਮਨਾਕ ਹਰਕਤ; ਪੰਜਾਬ ‘ਚ ਮੰਦਬੁੱਧੀ ਅਤੇ ਅਪਾਹਜ ਬੱਚੀ ਨਾਲ ਬਲਾਤਕਾਰ

ਪੁਲਿਸ ਵੱਲੋਂ ਬਲਾਤਕਾਰੀ ਕਾਬੂ, ਕਿਹਾ- ਕੀਤੀ ਜਾ ਰਹੀ ਹੈ ਕਾਨੂੰਨੀ ਕਾਰਵਾਈ

ਗੁਰਦਾਸਪੁਰ 15 ਜਨਵਰੀ 2026-

ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਇਕ ਪਿੰਡ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਇਕ ਨਸ਼ੇ ਦੇ ਆਦੀ ਕਹੇ ਜਾਂਦੇ ਨੌਜਵਾਨ ਵੱਲੋਂ 13 ਸਾਲਾਂ ਮੰਦਬੁੱਧੀ ਤੇ ਅਪਾਹਜ਼ ਬਾਲੜੀ ਨਾਲ ਬਲਾਤਕਾਰ ਕੀਤਾ ਗਿਆ।

ਮੌਕੇ ਤੇ ਹੀ ਪਹੁੰਚੇ ਪਿੰਡ ਵਾਸੀਆਂ ਵੱਲੋਂ ਲੜਕੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ, ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਿੰਡ ਦੇ ਇੱਕ ਨੌਜਵਾਨ ਵੱਲੋਂ ਉਨ੍ਹਾਂ ਦੀ ਮੰਦਬੁੱਧੀ ਤੇ ਅਪਾਹਜ਼ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਹਿੰਮਤ ਕਰਕੇ ਉਕਤ ਨੌਜਵਾਨ ਨੂੰ ਕਮਰੇ ਅੰਦਰ ਬੰਦ ਕਰ ਦਿੱਤਾ।

ਪੀੜਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਹ ਕਮਰੇ ਅੰਦਰ ਦਾਖ਼ਿਲ ਹੋਏ ਤਾਂ ਦੇਖਿਆ ਕਿ ਉਕਤ ਨੌਜਵਾਨ ਵੱਲੋਂ ਲੜਕੀ ਦਾ ਮੂੰਹ ਕਪੜੇ ਨਾਲ ਬੰਨਿਆ ਹੋਇਆ ਤੇ ਲੜਕੀ ਨਾਲ ਬਲਾਤਕਾਰ ਕਰ ਰਿਹਾ ਸੀ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਾ ਤਾਂ ਬੋਲ ਸਕਦੀ ਹੈ ਨਾ ਹੀ ਚੱਲ ਫਿਰ ਸਕਦੀ ਹੈ ਤੇ ਉਹ ਆਪ ਬੱਚੀ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਰੋਟੀ ਖਵਾਉਂਦੇ ਹਨ।

ਪਰਿਵਾਰਿਕ ਮੈਂਬਰਾਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਮੌਕੇ ਤੇ ਪਹੁੰਚੇ ਪੁਲੀਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

 

Media PBN Staff

Media PBN Staff