ਵੱਡੀ ਖਬਰ: ਅਕਾਲੀ ਦਲ (ਪੁਨਰ ਸੁਰਜੀਤ) ਦੇ ਇੱਕ ਹੋਰ ਲੀਡਰ ਨੇ ਦਿੱਤਾ ਅਸਤੀਫਾ

All Latest NewsNews FlashPolitics/ OpinionPunjab NewsTop BreakingTOP STORIES

 

ਵੱਡੀ ਖਬਰ: ਅਕਾਲੀ ਦਲ (ਪੁਨਰ ਸੁਰਜੀਤ) ਦੇ ਇੱਕ ਹੋਰ ਲੀਡਰ ਨੇ ਦਿੱਤਾ ਅਸਤੀਫਾ

ਅਸਤੀਫਿਆਂ ਦਾ ਦੌਰ ਵਿਚ ਮੀਡੀਆ ਐਡਵਾਈਜ਼ਰ ਨੇ ਵੀ ਛੱਡੀ ਪਾਰਟੀ

ਚੰਡੀਗੜ੍ਹ: 15 ਜਨਵਰੀ 2026-

ਬੀਤੇ ਕੱਲ ਮਾਘੀ ਵਾਲੇ ਦਿਨ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਇੱਕ ਲੰਮੇ ਚੌੜੇ ਅਸਤੀਫੇ ਵਿੱਚ ਕਈ ਕੁਝ ਖੁਲਾਸੇ ਕੀਤੇ।

ਚਰਨਜੀਤ ਬਰਾੜ ਤੋਂ ਬਾਅਦ ਇੱਕ ਹੋਰ ਸੀਨੀਅਰ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਗਿਆ। ਸਿਆਸੀ ਮਾਹਰ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਪਾਰਟੀ ਦਫਤਰ ਦੇ ਮਜ਼ਬੂਤ ਪਿੱਲਰ ਚਰਨਜੀਤ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਰਮਨਦੀਪ ਨੇ ਵੀ ਮੀਡੀਆ ਐਡਵਾਈਜ਼ਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।

ਹਾਲਾਂਕਿ ਜਾਣਕਾਰੀ ਅਨੁਸਾਰ ਰਮਨਦੀਪ ਨੇ ਕਾਫੀ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਪਾਰਟੀ ਵੱਲੋਂ ਅਸਤੀਫੇ ਨੂੰ ਜਨਤਕ ਨਹੀਂ ਕੀਤਾ ਗਿਆ।

ਚਰਨਜੀਤ ਸਿੰਘ ਬਰਾੜ ਅਤੇ ਰਮਨਦੀਪ ਨੂੰ ਮਨਾਉਣ ਲਈ ਆਗੂਆਂ ਦੀ ਡਿਊਟੀ ਵੀ ਲੱਗੀ ਸੀ। ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਬਰਾੜ ਨੇ ਮੀਡੀਆ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ ਤਾਂ ਰਮਨਦੀਪ ਨੇ ਕਿਹਾ ਕਿ ਨਿੱਜੀ ਤੌਰ ‘ਤੇ ਉਨ੍ਹਾਂ ਦੀ ਚਰਨਜੀਤ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਉਹ ਹਮੇਸ਼ਾ ਚਰਨਜੀਤ ਸਿੰਘ ਬਰਾੜ ਦੇ ਨਾਲ ਖੜ੍ਹੇ ਨਜ਼ਰ ਆਉਣਗੇ।

 

Media PBN Staff

Media PBN Staff