BREAKING: ਸਿੱਖ ਗੁਰੂਆਂ ਵਿਰੁੱਧ ਟਿੱਪਣੀ ‘ਤੇ ਆਤਿਸ਼ੀ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ!
BREAKING: ਸਿੱਖ ਗੁਰੂਆਂ ਵਿਰੁੱਧ ਟਿੱਪਣੀ ‘ਤੇ ਆਤਿਸ਼ੀ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ!
Media PBN
ਨਵੀਂ ਦਿੱਲੀ, 20 ਜਨਵਰੀ 2026- ਦਿੱਲੀ ਵਿਧਾਨ ਸਭਾ ਵਿੱਚ ਕਥਿਤ ਤੌਰ ਤੇ ਵਿਰੋਧੀ ਧਿਰ ਦੀ ਲੀਡਰ ਅਤੇ ਸਾਬਕਾ ਸੀਐੱਮ ਆਤਿਸ਼ੀ ਦੀ ਵੀਡੀਓ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਹੁਣ ਲਗਭਗ ਸਮਾਪਤ ਹੋਣ ਕੰਡੇ ਪਹੁੰਚ ਗਿਆ ਹੈ।
ਕਿਉਂਕਿ ਪਹਿਲਾਂ ਸਾਰਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਆਤਿਸ਼ੀ ਆਪਣੀ ਵੀਡੀਓ ਬਾਰੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ, ਪਰ ਹੁਣ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਮੀਡੀਆ ਨਾਲ ਸਾਂਝਾ ਕੀਤਾ ਹੈ।
ਪੱਤਰਕਾਰਾਂ ਨਾਲ ਦਿੱਲੀ ਵਿੱਚ ਗੱਲਬਾਤ ਕਰਦਿਆਂ ਹੋਇਆ ਆਤਿਸ਼ੀ ਨੇ ਕਿਹਾ ਕਿ ਮੈਂ ਕਿਸੇ ਵੀ ਸਿੱਖ ਗੁਰੂ ਖਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਇਹ ਸਭ ਭਾਜਪਾ ਦੁਆਰਾ ਫ਼ੈਲਾਇਆ ਗਿਆ ਝੂਠ ਸੀ, ਇਸ ਤੋਂ ਇਲਾਵਾ ਕੁੱਝ ਨਹੀਂ।
ਆਤਿਸ਼ੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਸਿੱਖ ਗੁਰੂਆਂ ਦਾ ਸਤਿਕਾਰ ਕਰਦੀ ਹਾ ਅਤੇ ਗੁਰੂਆਂ ਖਿਲਾਫ਼ ਟਿੱਪਣੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਸਾਫ਼ ਕੀਤਾ ਕਿ ਭਾਜਪਾ ਨੇ ਮੇਰੀ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਪਾਇਆ ਤਾਂ, ਜੋ ਵਿਵਾਦ ਨੂੰ ਹੋਰ ਵਧਾ ਕੇ ਸਮਾਜ ਵਿੱਚ ਪਾੜਾ ਪਾਇਆ ਜਾ ਸਕੇ।
ਆਤਿਸ਼ੀ ਨੇ ਆਖ਼ਰ ਤੇ ਕਿਹਾ ਕਿ, ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਜਿਸ ਨੇ ਮੇਰੇ ਤੇ ਦੋਸ਼ ਲਗਾਏ ਹਨ, ਉਹ ਝੂਠੇ ਇਨਸਾਨ ਹਨ ਅਤੇ ਪਹਿਲਾਂ ਵੀ ਮੁਆਫ਼ੀਆਂ ਮੰਗ ਚੁੱਕੇ ਹਨ ਅਤੇ ਇਸ ਝੂਠ ਲਈ ਵੀ ਉਸਨੂੰ ਮੁਆਫ਼ੀ ਮੰਗਣੀ ਪਵੇਗੀ।

