ਅਵਸਥੀ ਜਠੇਰਿਆਂ ਦੀ ਮੇਲ 22 ਜੁਲਾਈ (7 ਸਾਵਨ)ਨੂੰ ਪਿੰਡ ਵੀਲਾ ਬੱਜੂ ਜ਼ਿਲਾ ਗੁਰਦਾਸਪੁਰ ਵਿਖੇ ਹੋਵੇਗੀ
ਅੰਮ੍ਰਿਤਸਰ
ਅਵਸਥੀ ਜਠੇਰਿਆਂ ਦੀ ਸਲਾਨਾ ਮੇਲ 22 ਜੁਲਾਈ ਸੱਤ ਸਾਵਨ ਦਿਨ ਮੰਗਲਵਾਰ ਨੂੰ ਪਿੰਡ ਵੀਲਾ ਬੱਜੂ ਘੁਮਾਨ ਰੋਡ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਰਗਵਾਸੀ ਪੰਡਿਤ ਕਿਸ਼ੋਰੀ ਲਾਲ ਜੀ ਦੇ ਵੱਡੇ ਸਪੁੱਤਰ ਅਸ਼ਵਨੀ ਅਵਸਥੀ ਜੀ ਨੇ ਦੱਸਿਆ ਕਿ ਇਸ ਮੇਲ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਸਵਰਗਵਾਸੀ ਸ੍ਰੀ ਕਿਸ਼ੋਰੀ ਲਾਲ ਅਵਸਥੀ ਜੀ ਨੇ ਅੱਜ ਤੋਂ ਕੋਈ ਲਗਭਗ 25 ਸਾਲ ਪਹਿਲਾਂ ਕੀਤੀ ਸੀ। ਇਸ ਦਿਨ ਸਮੂਹ ਅਵਸਥੀ ਪਰਿਵਾਰ ਆਪਣੇ ਵੱਡ ਵਡੇਰਿਆਂ ਦਾ ਆਸ਼ੀਰਵਾਦ ਲੈਣ ਲਈ ਪਿੰਡ ਵੀਲਾ ਬੱਜੂ ਵਿਖੇ ਆ ਕੇ ਨਤਮਸਤਕ ਹੁੰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ 2013 ਵਿੱਚ ਜਦੋਂ ਉਹਨਾਂ ਦੇ ਪਿਤਾ ਜੀ ਪੂਰੇ ਹੋ ਗਏ ਤਾਂ ਉਹਨਾਂ ਦੀ ਕੀਤੀ ਹੋਈ ਇਸ ਸ਼ੁਰੂਆਤ ਨੂੰ ਪੰਡਿਤ ਕਿਸ਼ੋਰੀ ਲਾਲ ਪਰਿਵਾਰ ਨੇ ਉਸੇ ਤਰ੍ਹਾਂ ਜਾਰੀ ਰੱਖਣ ਦਾ ਯਤਨ ਕੀਤਾ ਹੈ।
ਇਸ ਮੌਕੇ ਸਮੂਹ ਅਵਸਥੀ ਪਰਿਵਾਰ ਜੋ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਸਦੇ ਹਨ ਆਪਣੀਆਂ ਮੁਰਾਦਾਂ ਪੂਰੀਆਂ ਹੋਣ ਤੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਲੰਗਰ ਲਗਾਉਂਦੇ ਹਨ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਇਸ ਮੇਲ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਦਿੱਲੀ ਯੂਪੀ ਮੁੰਬਈ ਅਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਸ਼ਰਧਾਲੂ ਨਤਮਸਤਕ ਹੁੰਦੇ ਹਨ ਸੋ ਇਸ ਵਾਰ ਵੀ ਸੱਤ ਸਾਵਨ ਨੂੰ ਹੋਣ ਵਾਲੀ ਮੇਲ ਵਿੱਚ ਸਮੂਹ ਅਵਸਥੀ ਪਰਿਵਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਕੁਲਦੀਪ ਅਵਸਥੀ, ਰਮਨ ਅਵਸਥੀ, ਅਮਰਜੀਤ ਅਵਸਥੀ, ਰਿਸ਼ਵ ਅਵਸਥੀ, ਸੁਭਾਸ਼ ਅਵਸਥੀ, ਰਾਜ ਕੁਮਾਰ, ਓਮ ਪ੍ਰਕਾਸ਼,ਨਰੇਸ਼ ਅਵਸਥੀ, ਸ਼੍ਰੀਮਤੀ ਰਾਜ ਅਵਸਥੀ, ਸੰਨੀ ਅਵਸਥੀ ਦਿੱਲੀ ਵਾਲੇ, ਗਗਨਦੀਪ ਸ਼ਰਮਾ, ਚੰਦਨ ਅਵਸਥੀ, ਨਿਰਮਲਾ ਦੇਵੀ, ਗੌਰਵ ਅਵਸਥੀ, ਰਜਿੰਦਰ ਅਵਸਥੀ ਅੰਮ੍ਰਿਤਸਰ ਵਾਲੇ ਅਤੇ ਸਮੂਹ ਅਵਸਥੀ ਪਰਿਵਾਰ ਦੇ ਮੈਂਬਰ ਮੌਜੂਦ ਸਨ।

