ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਪੂਰੀ ਖਬਰ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਪੂਰੀ ਖਬਰ
Punjab News, 22 ਜਨਵਰੀ 2026 –
ਪੰਜਾਬ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਕੁਝ ਦਿਨ ਪਹਿਲਾਂ ਸੂਬੇ ਦੀ ਸਰਕਾਰ ਵੱਲੋਂ ਸਕੂਲੀ ਸਮੇਂ ਵਿੱਚ ਬਦਲਾਅ ਕੀਤਾ ਸੀ। ਹਾਲਾਂਕਿ ਇਹ ਬਦਲਾਅ ਸਿਰਫ 21 ਜਨਵਰੀ ਤਕ ਕੀਤਾ ਗਿਆ ਸੀ। ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ।
ਜਾਣਕਾਰੀ ਅਨੁਸਾਰ, ਅੱਜ ਤੋਂ ਸਾਰੇ ਸਕੂਲ ਨਵੇਂ ਸਮੇਂ ‘ਤੇ ਖੁੱਲ੍ਹਣਗੇ। ਅੱਜ 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ। ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਬੰਦ ਹੋ ਜਾਣਗੇ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੁਪਹਿਰ 3.20 ਵਜੇ ਬੰਦ ਹੋ ਜਾਣਗੇ।
ਤੇਜ਼ ਠੰਢ ਅਤੇ ਧੁੰਦ ਕਾਰਨ ਸਕੂਲ ਖੁੱਲ੍ਹਣ ਦਾ ਸਮਾਂ 21 ਜਨਵਰੀ ਤੱਕ ਸਵੇਰੇ 10 ਵਜੇ ਕਰ ਦਿੱਤਾ ਗਿਆ ਸੀ। ਹੁਣ ਮੌਸਮ ਵਿੱਚ ਥੋੜ੍ਹਾ ਬਦਲਾਅ ਹੋਣ ਕਾਰਨ ਸਕੂਲਾਂ ਦਾ ਸਮਾਂ ਫੇਰ ਤੋਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਸੂਬੇ ਅੰਦਰ ਹਾਲੇ ਵੀ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ। ਜਦੋਂਕਿ ਪਿਛਲੇ ਦੋ ਦਿਨਾਂ ਤੋਂ ਚੋਖੀ ਧੁੱਪ ਨਿਕਲਣ ਦੇ ਕਾਰਨ ਤਾਪਮਾਨ ਵਿੱਚ ਕੁਝ ਬਦਲਾਅ ਦਰਜ ਕੀਤਾ ਗਿਆ ਹੈ।

