All Latest NewsPunjab News

ਮਾਸਟਰ ਕੇਡਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਅਹਿਮ ਮੀਟਿੰਗ, ਜਲਦੀ ਪਰਮੋਸ਼ਨਾਂ ਬਾਰੇ ਹੋਈ ਚਰਚਾ

 

ਸਿੱਖਿਆ ਮੰਤਰੀ ਦੇ ਆਦੇਸ਼ ਤੇ 12 ਅਗਸਤ ਨੂੰ ਡੀਪੀਆਈ ਸੈਕੰਡਰੀ ਨਾਲ ਹੋਵੇਗੀ ਅਹਿਮ ਮੀਟਿੰਗ

ਪੰਜਾਬ ਨੈੱਟਵਰਕ, ਚੰਡੀਗੜ੍ਹ

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਰਾਜ ਸਿੰਘ ਬੁੱਟਰ, ਜਨਰਲ ਸਕੱਤਰ ਹਰਪਾਲ ਸਿੰਘ, ਕੁਲਜੀਤ ਸਿੰਘ ਮਾਨ ਸਰਪ੍ਰਸਤ ਅਤੇ ਗੁਰਮੀਤ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਅਗਸਤ ਨੂੰ ਪੰਜਾਬ ਭਵਨ ਚੰਡੀਗੜ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਮਾਸਟਰ ਕੇਡਰ ਦੀ ਪਰਮੋਸ਼ਨਾ ਅਤੇ ਹੋਰ ਜਾਇਜ ਮੰਗਾਂ ਦੇ ਹਲ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਇਕ ਅਹਿਮ ਮੀਟਿੰਗ ਹੋਈ।

ਜਿਸ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਮਾਸਟਰ ਕੇਡਰ ਤੋ ਲੈਕਚਰਾਰ ਅਤੇ ਹੈਡਮਾਸਟਰ ਦੀਆਂ ਪਰਮੋਸ਼ਨਾ ਸੰਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ,ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ 2200 ਪ੍ਰਮੋਸ਼ਨਾ ਕਰਨਾ ਚਹੁੰਦਾ ਹੈ।

ਪਰ ਸੀਨੀਅਰਤਾ ਸੂਚੀ ਵਿੱਚ ਕੁੱਝ ਖਾਮੀਆਂ ਕਾਰਣ ਪਰਮੋਸ਼ਨਾ ਕਰਨ ਵਿੱਚ ਕੁੱਝ ਸਮਾਂ ਲਗ ਰਿਹਾ ਹੈ ਅਤੇ ਉਹਨਾਂ ਮੋਕੇ ਤੇ ਅਧਿਕਾਰੀਆਂ ਨੂੰ ਪਰਮੋਸ਼ਨਾ ਦੇ ਸਾਰਥਕ ਹੱਲ ਕੱਢਣ ਸੰਬੰਧੀ ਡੀ ਪੀ ਆਈ ਸੈਕੰਡਰੀ ਨਾਲ 12 ਅਗਸਤ ਨੂੰ ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਹੁਣ ਮਾਸਟਰ ਕੇਡਰ ਯੂਨੀਅਨ ਪਰਮੋਸ਼ਨਾ ਦੇ ਸਾਰਥਕ ਹੱਲ ਸੰਬੰਧੀ ਅਹਿਮ ਮੀਟਿੰਗ 12 ਅਗਸਤ ਨੂੰ ਡੀ ਪੀ ਆਈ ਸੈਕੰਡਰੀ ਨਾਲ ਕਰੇਗੀ। ਸਰਬ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਲੈਂਥ ਆਫ ਸਰਵਿਸ ਦੇ ਆਧਾਰ ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਦੀ ਮੰਗ ਨੂੰ ਪਰਵਾਨ ਕੀਤਾ ਅਤੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਬਾਰੇ ਕਿਹਾ , ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਨੂੰ ਐਸ ਐਸ ਦੀ ਪੋਸਟਾਂ ਤੇ ਬਦਲੀਆਂ ਵਿੱਚ ਵਿਚਾਰਨ ਦਾ ਵੀ ਭਰੋਸਾ ਦਿੱਤਾ।

ਵਿੱਤੀ ਮੰਗਾਂ ਜਿਵੇਂ 2.59 ਗੁਣਾਕ ,ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏ ਸੀ ਪੀ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸੰਬੰਧੀ ,3704, 2392 ਅਤੇ 4161ਅਧਿਆਪਕਾ ਨੂੰ ਪੰਜਾਬ ਦਾ ਪੇ ਸਕੇਲ ਬਹਾਲ ਕਰਨ ਸੰਬੰਧੀ ਮਸਲੇ ਵਿੱਤ ਮੰਤਰੀ ਨਾਲ ਮਿਲਕੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਹੋਰਨਾ ਤੋ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ , ਹਰਪਾਲ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ,ਮਨਜੀਤ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ,ਗੁਰਦੀਪ ਸਿੰਘ, ਗੁਰ ਕ੍ਰਿਪਾਲ ਸਿੰਘ,ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ , ਗੁਰਪ੍ਰੀਤ ਸਿੰਘ ਦੁੱਗਲ,ਮਲਕੀਤ ਸਿੰਘ ਕੋਟਲੀ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *