All Latest NewsPunjab News

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਤੀਆਂ ਦਾ ਤਿਉਹਾਰ ਸੁਲਤਾਨਵਿੰਡ ਵਿਖੇ ਮਨਾਇਆ ਗਿਆ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਤੀਆਂ ਦਾ ਤਿਉਹਾਰ ਅੰਮ੍ਰਿਤਸਰ ਜਿਲੇ ਵਿੱਚ ਸੁਲਤਾਨਵਿੰਡ ਵਿਖੇ ਮਣਾਇਆ ਗਿਆ।ਇਸ ਮੌਕੇ ਤੇ ਸਰਵ ਆਗਣਵਾੜੀ ਵਰਕਰ ਹੈਲਪਰ ਯੂਨੀਅਨ ਦੀਆਂ ਆਗੂ ਲੀਡਰ ਅਤੇ ਬਹੁਤ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ ਇਸ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਸ਼ਿਰਕਤ ਕੀਤੀ।

ਗਿੱਦਾ ,ਬੋਲੀਆਂ, ਟੱਪੇ ਅਤੇ ਗੀਤ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਸਾਰੇ ਵਰਕਰਾਂ ਨੂੰ ਖੀਰ ਪੂੜੇ ਦਾ ਪ੍ਰਸਾਦ ਵੰਡਿਆ ਗਿਆ ਸਭ ਨੇ ਬੜੇ ਹੀ ਮਨਮੋਹਕ ਰੰਗ ਦੀਆਂ ਫੁਲਕਾਰੀਆਂ ਲਈਆਂ ਹੋਈਆਂ ਸਨ। ਇਸ ਤਰਾਂ ਯੂਨੀਅਨ ਵੱਲੋਂ ਤੀਆ ਦਾ ਤਿੳਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਬਰਿੰਦਰਜੀਤ ਕੌਰ ਛੀਨਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਤੇ ਹੋਰ ਵੀ ਯੂਨੀਅਨ ਲੀਡਰ ਜ਼ਿਲ੍ਹਾ ਪ੍ਰਧਾਨ ਮਧੂ ਕੁਮਾਰੀ ਮੀਤ ਪ੍ਰਧਾਨ ਕੁਲਵੀਰ ਕੌਰ ਸਰਕਲ ਪ੍ਰਧਾਨ ਸਰਬਜੀਤ ਕੌਰ ਅਮਨਦੀਪ ਕੌਰ ਸੁਖਪਾਲ ਕੌਰ ਰਜਨੀ ਬਲਜੀਤ ਕੌਰ ਬਲਬੀਰ ਕੌਰ ਆਦੀ ਸਬ ਮੈਂਬਰ ਮੌਜੂਦ ਸਨ।

 

Leave a Reply

Your email address will not be published. Required fields are marked *