ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਹਾਈਅਰ ਐਜੂਕੇਸ਼ਨ ਹੱਬ ਰਤੀਆ ਦਾ ਕੀਤਾ ਦੌਰਾ
18 ਤਾਰੀਕ ਨੂੰ ਲੈਣਗੇ 25 ਕਵੀ ਭਾਗ-ਅਮਨਦੀਪ ਸ਼ਰਮਾ
ਪੰਜਾਬ ਨੈੱਟਵਰਕ, ਮਾਨਸਾ
ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਦੀ ਟੀਮ ਵੱਲੋਂ ਅੱਜ ਹਾਈਅਰ ਐਜੂਕੇਸ਼ਨ ਹੱਬ ਰਤੀਆ ਦਾ ਦੌਰਾ ਕੀਤਾ ਗਿਆ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ 18 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਤੋਂ 25 ਦੇ ਕਰੀਬ ਕਵੀ ਇਸ ਕਵੀ ਸੰਮੇਲਨ ਵਿੱਚ ਭਾਗ ਲੈਣਗੇ।
ਮੰਚ ਦੇ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਬਲਿਆਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੁਰਸੀਆਂ ਅਤੇ ਹੋਰ ਸਮਾਨ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਕਵੀ ਸੰਮੇਲਨ ਵਿੱਚ ਦੂਰ ਦਰਾਡੇ ਤੋਂ ਕਵੀਆਂ ਦੀਆਂ ਕਵਿਤਾਵਾਂ ਸੁਣਨ ਦਾ ਸਰੋਤਿਆਂ ਨੂੰ ਮੌਕਾ ਮਿਲੇਗਾ।
ਮੰਚ ਦੇ ਉਹ ਪ੍ਰਧਾਨ ਰਜਿੰਦਰ ਮੋਨੀ ਵਰਮਾ ਨੇ ਦੱਸਿਆ ਕਿ ਨਵੇਂ ਕਵੀਆਂ ਦੇ ਉਭਾਰ ਲਈ ਇਹ ਇੱਕ ਬਹੁਤ ਵਧੀਆ ਮੌਕਾ ਹੈ ਜਿੱਥੇ ਉਹ ਆਪਣੇ ਮਨ ਦੇ ਬਲਬਲਿਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰ ਸਕਣਗੇ।
ਇਸ ਮੌਕੇ ਹਾਈਅਰ ਐਜੂਕੇਸ਼ਨ ਹੱਬ ਦੇ ਡਾਰੈਕਟਰ ਬਲਵੀਰ ਕੰਬੋਜ ਨੇ ਕਿਹਾ ਕਿ ਦੂਰ ਤੁਹਾਡੇ ਤੋਂ ਆਉਣ ਵਾਲੇ ਕਵੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿੱਖਿਆ ਸਾਹਿਤ ਨਾਲ ਜੋੜਦੇ ਹਨ ਅਤੇ ਆਪਸੀ ਦੋਵਾਂ ਰਾਜਾਂ ਦਾ ਪਿਆਰ ਵੱਧਦਾ ਹੈ।