ਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ- ਜੀਟੀਯੂ
ਨਵੀਂ ਭਰਤੀ ਅਤੇ ਪਦ ਉਨਤੀ ਵਾਲੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ। ਜਸਵਿੰਦਰ ਸਿੰਘ ਸਮਾਣਾ
ਡੀ.ਐਸ.ਈ. ਦਾ ਵਾਰ ਵਾਰ ਬਦਲੀਆਂ ਦਾ ਪੋਰਟਲ ਖੋਲਣ ਦਾ ਵਾਅਦਾ ਵੀ ਲਾਰਾ ਨਿਕਲਿਆ- ਪਰਮਜੀਤ ਸਿੰਘ ਪਟਿਆਲਾ
ਪਟਿਆਲਾ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਸਿੱਖਿਆ ਵਿਭਾਗ ਦੀਆਂ ਬਦਲੀਆਂ ਪਿੱਛੇ ਹੋ ਰਹੀ ਦੇਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਜਿੱਥੇ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਦੇ ਪੱਤਰ ਦਾ ਪੈਰਾ 4 ਸਮਾਂ ਸਾਰਣੀ ਦਾ ਕਾਲਮ ‘ੲ’ ਇਹ ਦਰਸਾਉਂਦਾ ਹੈ ਕੇ ਨਵੇਂ ਸਕੂਲ ਖੋਲ੍ਹਣ, ਸਕੂਲਾਂ/ਸੈਕਸ਼ਨਾਂ ਨੂੰ ਅਪਗ੍ਰੇਡ ਕਰਨ, ਨਵੇਂ ਵਿਸ਼ੇ/ਸਟ੍ਰੀਮਾਂ ਨੂੰ ਜੋੜਨ ਅਤੇ ਅਧਿਆਪਨ ਅਸਾਮੀਆਂ ਦੀ ਮੁੜ ਵੰਡ/ਤਰਕਸ਼ੀਲਤਾ ਬਾਰੇ ਫੈਸਲਾ ਹਰ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਕੀਤਾ ਜਾਵੇਗਾ। ਬਾਅਦ ਅਸਲ ਅਸਾਮੀਆਂ” ਦੀ ਨੋਟੀਫਿਕੇਸ਼ਨ ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਕੀਤੀ ਜਾਵੇਗੀ।
ਯੋਗ ਅਧਿਆਪਕ ਹਰ ਸਾਲ 15 ਜਨਵਰੀ ਤੋਂ 15 ਫਰਵਰੀ ਤੱਕ ਆਪਣੀ ਪਸੰਦ ਦੇ ਸਕੂਲਾਂ ਨੂੰ ਆਨਲਾਇਨ ਚੋਣ ਜਮ੍ਹਾਂ ਕਰਾਉਣਗੇ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਜੁਆਇਨਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ।
ਪਰ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਕਿਉਂਕਿ ਜੇਕਰ ਅਧਿਆਪਕ ਬਦਲੀ ਦੀ ਗੱਲ ਕਰੀਏ ਤਾਂ ਅਧਿਆਪਨ ਵਿਸ਼ਾ ਬੱਚਿਆਂ ਤੇ ਅਧਿਆਪਕਾਂ ਦੇ ਮਨੋਭਾਵਾਂ ਦਾ ਵਿਸ਼ਾ ਹੈ ਜੇਕਰ ਵਿੱਦਿਅਕ ਸੈਸਨ ਸ਼ੁਰੂ ਹੋਣ ਦੇ ਸਾਰ ਬੱਚਿਆਂ ਨੂੰ ਮਿਲ ਜਾਵੇ ਤਾਂ ਉਹ ਵਿਦਿਆਰਥੀਆਂ ਨਾਲ ਇੱਕਮਿੱਕ ਹੋ ਜਾਂਦਾ ਹੈ। ਇੱਕ ਦੂਜੇ ਦੇ ਪੜ੍ਹਨ ਪੜਾਉਣ ਦੇ ਵਿਵਹਾਰ ਤੋ ਜਾਣੂ ਹੋ ਜਾਂਦਾ ਹੈ ਜਿਸ ਦਾ ਬੱਚੇ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਹੈ।
ਹੁਣ ਜੇਕਰ ਵਿਦਿਆਰਥੀ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਪੜ੍ਹਦਾ ਹੈ ਤੇ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਹੈ ਤਾਂ ਉਸਦਾ ਡੂੰਘਾ ਅਸਰ ਵਿਦਿਆਰਥੀ ਦੇ ਮਨੋਭਾਵਨਾਵਾਂ ਤੇ ਪੜ੍ਹਾਈ ਤੇ ਪੈਂਦਾ ਹੈ ਤੇ ਜਿਸ ਨਾਲ ਅਧਿਆਪਕ ਤੇ ਵਿਦਿਆਰਥੀ ਦੇ ਰਿਜ਼ਲਟ ਤੇ ਵੀ ਮਾੜਾ ਅਸਰ ਪੈਂਦਾ ਹੈ।
ਜੇਕਰ ਪੋਰਟਲ ਤਰੁੰਤ ਖੋਲੇ ਨਹੀਂ ਤਾਂ ਇੰਨਾਂ ਬਦਲੀਆਂ ਦਾ ਅਸਰ ਅਗਲੇ ਸਾਲ ਤੇ ਵੀ ਪਵੇਗਾ। ਇਸ ਤਰ੍ਹਾਂ ਬਦਲੀ ਨੀਤੀ ਤੇ ਬਦਲੀ ਪ੍ਰਕਿਰਿਆ ਕਮਜ਼ੋਰ ਹੋਵੇਗੀ। ਸੋ ਗੌਰਮਿੰਟ ਟੀਚਰਜ਼ ਯੂਨੀਅਨ ਮੰਗ ਕਰਦੀ ਹੈ ਬਦਲੀ ਪੋਰਟਲ ਜਲਦ ਖੋਲ੍ਹ ਬਦਲੀਆਂ ਕੀਤੀਆ ਜਾਣ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਨ ਪੜਾਉਣ ਚ ਸੌਖ ਹੋ ਸਕੇ।
ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਜਸਵਿੰਦਰਪਾਲ ਸ਼ਰਮਾ, ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਭੁਪਿੰਦਰ ਸਿੰਘ ਕੋੜਾ,ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ ਖੰਗੂੜਾ,ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ,ਅਧਿਆਪਕ ਆਗੂ ਹਾਜ਼ਰ ਸਨ।

