All Latest NewsPunjab NewsTop BreakingTOP STORIES

ਐਥੇ ਰੱਖ! ਅਖੌਤੀ ਬਦਲਾਅ ਨੂੰ AAP ਵਿਧਾਇਕ ਨੇ ਹੀ ਵਿਖਾਇਆ ਸ਼ੀਸ਼ਾ; ਤੋੜ ਸੁੱਟਿਆ ਆਪਣੇ ਹੱਥੀਂ ਲਾਇਆ ਨੀਂਹ ਪੱਥਰ

 

ਲੁਧਿਆਣਾ –

ਲੁਧਿਆਣਾ ‘ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਢਾ ਦਰਿਆ ‘ਤੇ ਆਪਣੇ ਨਾਂ ‘ਤੇ ਰੱਖੇ ਨੀਂਹ ਪੱਥਰ ਨੂੰ ਤੋੜ ਦਿੱਤਾ। ਗੋਗੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜ਼ਮੀਨੀ ਪੱਧਰ ’ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ।

ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ, ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਨਹੀਂ ਹੋ ਰਿਹਾ। ਅੱਜ ਹਾਲਾਤ ਇਹ ਹਨ ਕਿ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਲੋਕ ਕੈਂਸਰ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਗੋਗੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਨੂੰ ਭੁੱਖ ਹੜਤਾਲ ਕਰਨੀ ਪਈ ਤਾਂ ਉਹ ਜ਼ਰੂਰ ਕਰਨਗੇ।

ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੁੱਢਾ ਦਰਿਆ ਦੀ ਸਫ਼ਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਗੋਗੀ ਨੇ ਕਿਹਾ ਕਿ ਅੱਜ ਇਹ ਨੀਂਹ ਪੱਥਰ ਇਸ ਲਈ ਤੋੜਿਆ ਗਿਆ ਹੈ ਕਿਉਂਕਿ ਇਹ ਪੱਥਰ ਉਨ੍ਹਾਂ ਦੇ ਨਾਂ ਨੂੰ ਕਲੰਕਿਤ ਕਰ ਰਿਹਾ ਹੈ। ਬੁੱਢਾ ਦਰਿਆ ਦੀ ਸਫ਼ਾਈ ਨਹੀਂ ਹੋ ਰਹੀ।

ਗੋਗੀ ਨੇ ਦੱਸਿਆ ਕਿ ਗੰਦਾ ਪਾਣੀ ਖੇਤਾਂ ਵਿੱਚ ਵੀ ਜਾ ਰਿਹਾ ਹੈ। ਬੁੱਢਾ ਦਰਿਆ ਦਾ ਗੰਦਾ ਪਾਣੀ ਪਸ਼ੂ ਵੀ ਪੀ ਰਹੇ ਹਨ। ਅੱਜ ਭਰੇ ਮਨ ਨਾਲ ਮੈਂ ਆਪਣੇ ਹੱਥੀਂ ਰੱਖੇ ਨੀਂਹ ਪੱਥਰ ਨੂੰ ਤੋੜਿਆ ਹੈ।

ਗੋਗੀ ਨੇ ਦੱਸਿਆ ਕਿ ਇਹ ਨੀਂਹ ਪੱਥਰ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਸੋਚ ਸੀ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਕੀਤੇ ਜਾਣੇ ਹਨ। ਪਰ ਅਧਿਕਾਰੀ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹਨ। ਅਫਸਰਸ਼ਾਹੀ ਸ਼ਹਿਰ ਦੇ ਲੋਕਾਂ ਵਿੱਚ ਵਿਧਾਇਕਾਂ ਅਤੇ ਸਰਕਾਰ ਦੇ ਅਕਸ ਨੂੰ ਖਰਾਬ ਕਰਨ ‘ਤੇ ਤੁਲੀ ਹੋਈ ਹੈ। ਖ਼ਬਰ ਸ੍ਰੋਤ – ਬਾਬੂਸ਼ਾਹੀ

 

Leave a Reply

Your email address will not be published. Required fields are marked *