All Latest NewsGeneralNews FlashPunjab NewsTop BreakingTOP STORIES

ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ; ਸਮਾਣਾ ਦੇ ਨੌਜਵਾਨ ਦੀ ਮੌਤ

 

ਪੰਜਾਬ ਨੈਟਵਰਕ, ਚੰਡੀਗੜ੍ਹ /ਕੈਨੇਡਾ

ਕੈਨੇਡਾ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸਮਾਣਾ ਦੇ ਰਹਿਣ ਵਾਲੇ ਨੌਜਵਾਨ ਕੰਵਰਪਾਲ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਨੌਜਵਾਨ ਕਰੀਬ ਦੋ ਸਾਲ ਪਹਿਲਾਂ ਸਟੱਡੀ ਬੇਸ ‘ਤੇ ਕੈਨੇਡਾ ਗਿਆ ਸੀ, ਜਿੱਥੇ ਲੰਘੇ ਦਿਨੀਂ ਉਸਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੇ ਪਿਤਾ ਗੁਰਜੀਤ ਸਿੰਘ ਦੱਸਦੇ ਹਨ ਕਿ 25 ਅਗਸਤ 2022 ਨੂੰ ਉਹਨਾਂ ਦਾ ਲੜਕਾ ਕੈਨੇਡਾ ਪੜ੍ਹਾਈ ਲਈ ਗਿਆ ਸੀ ਅਤੇ ਕਰੀਬ ਦੋ ਸਾਲ ਪੂਰੇ ਹੋਣ ਤੋਂ ਬਾਅਦ 25 ਅਗਸਤ ਦੀ ਰਾਤ ਨੂੰ ਕੰਵਰਪਾਲ ਸਿੰਘ ਦੀ ਮੌਤ ਸੂਚਨਾ ਉਹਨਾਂ ਤੱਕ ਪਹੁੰਚੀ।

ਗੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਲੜਕੇ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ, ਉਹ ਗੱਡੀਆਂ ਦਾ ਸੁਲਝਿਆ ਹੋਇਆ ਮਕੈਨਿਕ ਸੀ ਅਤੇ ਲੰਘੀ 20 ਅਗਸਤ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਤੇ ਘਰੋਂ ਨਿਕਲਿਆ ਅਤੇ ਕੁਝ ਦੂਰੀ ਤੇ ਇੱਕ ਤੇ ਰਫਤਾਰ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਵੱਲੋਂ ਕਾਫੀ ਕੋਸ਼ਿਸ਼ਾਂ ਕਰਨ ਉਪਰੰਤ ਕੰਵਰਪਾਲ ਸਿੰਘ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸਕਿਆ ਅਤੇ ਉਹ ਬੀਤੇ ਦਿਨ ਉਹ ਪ੍ਰਾਣ ਤਿਆਗ ਗਿਆ। ਮਿਰਤਕ ਦੇ ਪਰਿਵਾਰ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਅਤੇ ਹੋਰਨਾਂ ਲੀਡਰਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

 

Leave a Reply

Your email address will not be published. Required fields are marked *