ਅੰਮ੍ਰਿਤਸਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਬਾਗ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਟਾਈਪਿੰਗ ਮੁਕਾਬਲੇ

All Latest NewsNews FlashPunjab News

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਬਾਗ ਗੇਟ ਵਿਖੇ ਜ਼ਿਲ੍ਹਾ ਪੱਧਰੀ ਕੰਪਿਊਟਰ ਟਾੲਪਿੰਗ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਸ੍ਰੀ ਹਰਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਗੁਰਬੰਤਾ ਸਿੰਘ ਦੀ ਦੇਖਰੇਖ ਹੇਠ ਕਰਵਾਇਆ ਗਿਆ।ਇਸ ਮੁਕਾਬਲੇ ਦਾ ਪ੍ਰਬੰਧ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੋਰ ਵਲੋਂ ਕੀਤਾ ਗਿਆ।

ਇਸ ਮੁਕਾਬਲੇ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ 15 ਬਲਾਕਾਂ ਵਿੱਚੋਂ ਪੰਜਾਬੀ ਟਾਈਪਿੰਗ ਮੁਕਾਬਲੇ ਵਿਚ ਸਕੰਸਸਸ ਐਮ.ਐਸ.ਰੋਡ ਦੀ ਗੁਰਲੀਨ ਕੋਰ ਨੇ ਪਹਿਲਾ, ਸਸਸਸ ਵੇਰਕਾ (ਮੁੰਡੇ) ਦੇ ਨਿਸ਼ਾਨ ਸਿੰਘ ਨੇ ਦੂਜਾ ਅਤੇ ਸਕੰਸਸਸ ਜਸਤਰਵਾਲ ਦੀ ਅੰਮ੍ਰਿਤਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ, ਅੰਗ੍ਰੇਜੀ ਟਾਈਪਿੰਗ ਮੁਕਾਬਲੇ ਵਿਚ ਸਸਸਸ ਖਿਲਚੀਆਂ ਦੇ ਅਕਾਸ਼ਦੀਪ ਸਿੰਘ ਨੇ ਪਹਿਲਾ, ਸਸਸਸ ਮੁਸਤਫਾਬਾਦ ਦੀ ਕੈਥਲੀਨ ਨੇ ਦੂਜਾ ਅਤੇ ਸਕੰਸਸਸ ਜੰਡਿਆਲਾ ਗੁਰੂ ਦੀ ਮਿਹਰਪ੍ਰੀਤ ਕੋਰ ਨੇ ਤੀਜਾ ਸਥਾਨ ਅਤੇ ਹਿੰਦੀ ਟਾਈਪਿੰਗ ਮੁਕਾਬਲੇ ਵਿਚ ਸਕੰਸਸਸ ਰਈਆ ਦੀ ਜਸ਼ਨਪ੍ਰੀਤ ਕੋਰ ਨੇ ਪਹਿਲਾ, ਸਸਸਸ ਨਾਗ ਕਲਾਂ ਦੀ ਸਮਰੋਜਦੀਪ ਕੋਰ ਨੇ ਦੂਜਾ ਅਤੇ ਸਕੂਲ ਆਫ ਐਮੀਨੈਂਸ ਮਾਲ ਰੋਡ ਦੀ ਤਨੀਸ਼ਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਬਲਰਾਜ ਸਿੰਘ ਢਿੱਲੋਂ ਵਲੋਂ ਸਰਟੀਫਿਕੇਟ ਅਤੇ ਟਰਾਫੀਆਂ ਤਕਸੀਮ ਕੀਤੀਆਂ ਗਈਆਂ। ਇਸ ਮੁਕਾਬਲੇ ਦੀ ਜਜਮੈਂਟ ਦਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਸ਼ਿਲਪੀ ਅਰੋੜਾ ਵਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਮਨਦੀਪ ਚੌਧਰੀ, ਸੁਖਚੈਨ ਸਿੰਘ, ਮਨਪ੍ਰੀਤ ਕੋਰ, ਕਰਮਬੀਰ ਕੋਰ, ਰਜਨੀਤ ਗੁਪਤਾ, ਪੂਨਮ ਬਬਰ (ਸਾਰੇ ਲੈਕਚਰਾਰ) ਅਤੇ ਮਨਜੀਤ ਕੋਰ, ਪੰਕਜ ਕੁਮਰੀਆ, ਕੰਚਨ ਭੰਡਾਰੀ, ਭੁਪਿੰਦਰ ਕੋਰ, ਕੁਲਵਿੰਦਰ ਕੋਰ, ਸਰਬਜੀਤ ਕੋਰ, ਇੰਦਰਜੀਤ ਸਿੰਘ (ਮਾਸਟਰ/ਮਿਸਟ੍ਰੈਸ) ਆਦਿ ਨੇ ਸ਼ਮੂਲੀਅਤ ਕੀਤੀ।

 

Media PBN Staff

Media PBN Staff

Leave a Reply

Your email address will not be published. Required fields are marked *