ਅੰਮ੍ਰਿਤਸਰ: ਸੀਟੂ ਯੂਨੀਅਨ ਨੂੰ ਛੱਡ ਕੇ ਸਾਰੇ ਮੈਂਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ‘ਚ ਸ਼ਾਮਿਲ
ਸਟੇਟ ਡੈਸਕ, ਅੰਮ੍ਰਿਤਸਰ
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਅੰਮ੍ਰਿਤਸਰ ਅਰਬਨ 2 ਬਲਾਕ ਦੇ ਏਕਤਾ ਨਗਰ ਪੀਰ ਬਾਬਾ ਦੀ ਦਰਗਾਹ ਤੇ ਮੈਡਮ ਬਰਿੰਦਰਜੀਤ ਕੌਰ ਦੀ ਮੌਜੂਦਗੀ ਅਤੇ ਕੁਲਬੀਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸੀਟੂ ਯੂਨੀਅਨ ਨੂੰ ਛੱਡ ਕੇ ਸਾਰੇ ਮੈਂਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਿੱਚ ਸ਼ਾਮਿਲ ਹੋਏ ਅਤੇ ਯੂਨੀਅਨ ਮੈਬਰਾਂ ਇਹ ਪ੍ਰੈੱਸ ਬਿਆਨ ਸਾਂਝਾ ਕੀਤਾ ਗਿਆ ਕਿ ਯੂਨੀਅਨ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਯਤਨਸ਼ੀਲ ਰਹੇਗੀ।
ਯੂਨੀਅਨ ਮੈਬਰਾਂ ਵੱਲੋਂ ਮੰਗ ਕੀਤੀ ਗਈ ਕਿ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ,ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਰਿਟਾਇਰਮੈਂਟ ਤੇ ਐਗਜ਼ਰਸ਼ੀਆ ਰਕਮ ਦੁੱਗਣੀ ਕੀਤੀ ਜਾਵੇ ਅਤੇ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਯੂਨੀਅਨ ਹਰ ਤਰੀਕੇ ਨਾਲ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਰਹੇਗੀ। ਜਿਸ ਦੀ ਜਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਸਰਕਾਰ ਹੋਵੇਗੀ।