2364 ਸਿਲੈਕਟਡ ਈ.ਟੀ.ਟੀ ਅਧਿਆਪਕਾਂ ਦੇ ਅਣਮਿਥੇ ਧਰਨੇ ਦੀ ਡੀਟੀਐੱਫ ਵੱਲੋਂ ਹਮਾਇਤ
ਡੀਟੀਐੱਫ ਵੱਲੋਂ 2364 ਭਰਤੀ ਦੇ ਅਣਮਿਥੇ ਧਰਨੇ ਦੀ ਹਮਾਇਤ ਜਾਰੀ
ਪੰਜਾਬ ਨੈੱਟਵਰਕ, ਮੋਹਾਲੀ-
ਡੀ ਟੀ ਐੱਫ (ਪੰਜਾਬ) ਵੱਲੋਂ 2364 ਸਿਲੈਕਟਡ ਈ.ਟੀ.ਟੀ ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ (ਮੋਹਾਲੀ) ਦੇ ਬਾਹਰ ਲਗਾਤਾਰ ਚੱਲ ਰਹੇ ਧਰਨੇ ਵਿੱਚ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ।
ਜਿਸ ਵਿੱਚ ਡੀ.ਟੀ.ਐੱਫ (ਸੰਗਰੂਰ) ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਵੱਲੋਂ ਸੰਬੋਧਿਤ ਕੀਤਾ ਗਿਆ। ਇਸ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਮੇਘਰਾਜ , ਬਲਾਕ ਪ੍ਰਧਾਨ ਮੂਨਕ ਰਾਜ ਸੈਣੀ ਅਤੇ ਬਲਾਕ ਸਕੱਤਰ ਲਹਿਰਾ ਮਨਜੀਤ ਸਿੰਘ ਸ਼ਾਮਿਲ ਰਹੇ।
ਇੱਥੇ ਜਿਕਰਯੋਗ ਹੈ ਕਿ 27 ਅਗਸਤ ਵੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾਈ ਵਫ਼ਦ ਵੱਲੋਂ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ, ਜਿਸ ਦੌਰਾਨ ਵਿਕਰਮ ਦੇਵ ਸਿੰਘ, ਮਹਿੰਦਰ ਕੌੜਿਆਂਵਾਲੀ, ਗੁਰਪਿਆਰ ਕੋਟਲੀ ਅਤੇ ਨਿਰਮਲ ਚੁਹਾਨਕੇ ਵੱਲੋਂ ਸੰਬੋਧਨ ਕਰਦਿਆਂ ਡਟਵੀਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ਸੀ।