ਪੰਜਾਬ ਸਰਕਾਰ ਈਟੀਟੀ 2364 ਤੇ 5994 ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰੇ ਸਰਕਾਰ: ਦੀਪਕ ਕੰਬੋਜ਼
ਪੰਜਾਬ ਨੈੱਟਵਰਕ, ਚੰਡੀਗੜ੍ਹ-
ਈਟੀਟੀ 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਬਹੁਤ ਹੀ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਆਸ ਵਿੱਚ ਲੱਖਾਂ ਰੁਪਏ ਲਗਾ ਕੇ ਕੋਰਟਾਂ ਵਿੱਚੋ ਭਰਤੀ ਬਹਾਲ ਕਰਵਾਉਣ ਤੋਂ ਬਾਅਦ ਵੀ ਨਿਯੁਕਤੀ ਆਰਡਰਾਂ ਲਈ 2364 ਅਤੇ 5994 ਬੇਰੁਜਗਾਰ ਅਧਿਆਪਕ ਸੜਕਾਂ ‘ਤੇ ਰੁੱਲ ਰਹੇ ਹਨ।
ਜਿਸ ਦੇ ਚੱਲਦਿਆਂ 2364 ਬੇਰੁਜਗਾਰਾਂ ਦਾ ਧਰਨਾ ਡੀ ਪੀ ਆਈ ਦਫ਼ਤਰ ਮੋਹਾਲੀ ਦੇ ਬਾਹਰ ਲਗਾਤਾਰ ਆਪਣਾ ਰੋਸ ਪ੍ਰਦਰਸ਼ਨ ਚੱਲ ਰਿਹਾ ਅਤੇ ਉੱਥੇ ਹੀ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ 2 ਬੇਰੁਜਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲਈ ਡੀ ਪੀ ਆਈ ਦਫ਼ਤਰ ਦੀ ਸਭ ਤੋਂ ਉਪਰਲੀ ਮੰਜ਼ਿਲ ਤੇ ਪਹੁੰਚ ਗਏ ਹਨ।
ਜਿੰਨਾ ਵੱਲੋ ਨਿਯੁਕਤੀ ਪੱਤਰ ਨਾ ਮਿਲਣ ਤੇ ਕਿਸੇ ਵੀ ਤਰਾਂ ਦੀ ਕਾਰਵਾਈ ਕਰਨ ਲਈ ਕਿਹਾ ਗਿਆ ਜੌ ਕਿ ਸਰਕਾਰ ਦੀ ਲਾਰੇ ਲਾਉ ਤੇ ਮਾੜੀ ਕਾਰਗੁਜਾਰੀ ਦੀ ਨਤੀਜਾ ਹੈ।ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਏਨਾ ਬੇਰੁਜਗਾਰਾਂ ਨੂੰ ਨਿਯੁਕਤੀ ਆਰਡਰ ਜਾਰੀ ਕਰਕੇ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ।
ਦੂਸਰਾ ਪੱਕਾ ਧਰਨਾ 5994 ਬੇਰੁਜਗਾਰ ਅਧਿਆਪਕਾਂ ਵੱਲੋਂ ਸਿੱਖਆਂ ਮੰਤਰੀ ਪੰਜਾਬ ਦੇ ਪਿੰਡ ਗੰਬੀਰਪੁਰ ਵਿਖੇ ਚੱਲ ਰਿਹਾ ਹੈ,ਜੌ ਕਿ ਦੂਸਰੀ ਵਾਰ ਫਿਰ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ।
ਸਰਕਾਰ ਤੇ ਸਿੱਖਿਆ ਵਿਭਾਗ ਨੂੰ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ 2364 ਤੇ 5994 ਬੇਰੁਜਗਾਰ ਅਧਿਆਪਕਾਂ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਬੇਰੁਜਗਾਰਾਂ ਨੂੰ ਰੁਜ਼ਗਾਰ ਮਿਲ ਸਕੇ।