ਤਰਕਸ਼ੀਲਾਂ ਵੱਲੋਂ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 29 ਤੇ 31 ਅਗਸਤ ਨੂੰ
ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਕੀਤਾ ਜਾਰੀ
ਜਸਵੀਰ ਸੋਨੀ ਮਾਨਸਾ
ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਟੀਚਰ ਹੋਮ ਮਾਨਸਾ ਵਿਖੇ ਜੋਨ ਆਗੂ ਅੰਮ੍ਰਿਤ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਕਾਈ ਮਾਨਸਾ,ਭੀਖੀ,ਕੁਲਰੀਆਂ,ਝੁਨੀਰ,ਬੁਢਲਾਡਾ,ਮੋਹਰ ਸਿੰਘ ਵਾਲਾ,ਬੀਰ ਅਤੇ ਖੀਵਾ ਕਲਾਂ ਨੇ ਭਾਗ ਲਿਆ। ਅੰਮ੍ਰਿਤ ਰਿਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਹਰ ਸਾਲ ਦੀ ਤਰ੍ਹਾਂ ਤਰਕਸ਼ੀਲ ਸੁਸਾਇਟੀ ਵੱਲੋਂ ਲਈ ਜਾਣ ਵਾਲੀ 2025 ਦੀ ਸੱਤਵੀਂ ਵਿਿਦਆਰਥੀ ਚੇਤਨਾ ਪਰਖ ਪ੍ਰੀਖਿਆ 29 ਤੇ 31 ਅਗਸਤ ਨੂੰ ਲਈ ਜਾਵੇਗੀ।
ਇਸ ਪ੍ਰੀਖਿਆ ਨੂੰ ਲੈਣ ਲਈ ਤਰਕਸ਼ੀਲ ਸੁਸਾਇਟੀ ਦਾ ਮਕਸਦ ਹੈ ਵਿਿਦਆਰਥੀਆਂ ਨੂੰ ਕਿਤਾਬਾਂ ਦੇ ਲੜ ਲਾਉਣਾ ਉਨ੍ਹਾਂ ਦਾ ਬੋਧਿਕ ਪੱਧਰ ਉੱਚਾ ਚੁੱਕਣਾ,ਅੰਧਵਿਸ਼ਵਾਸ ਚੋਂ ਕੱਢ ਕੇ ਵਿਿਗਆਨਕ ਸੋਚ ਦੇ ਧਾਰਨੀ ਬਣਾਉਣਾ।
ਉਨ੍ਹਾਂ ਕਿਹਾ ਕੁੱਝ ਕੁ ਦਿਨਾਂ ਵਿੱਚ ਇਸ ਪ੍ਰੀਖਿਆ ਦੇ ਸਿਲੇਬਸ ਦੀਆਂ ਕਿਤਾਬਾਂ ਆ ਜਾਣਗੀਆਂ ਉਨ੍ਹਾਂ ਨੂੰ ਸਕੂਲਾਂ ਤੱਕ ਪਹੁੰਚਦਾ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਫਾਸ਼ੀਵਾਦ ਤਾਕਤਾਂ ਭਾਰਤ ਤੇ ਪਾਕਿਸਤਾਨ ਨੂੰ ਜੰਗ ਵੱਲ ਨੂੰ ਤੱਕ ਰਹੀਆਂ ਹਨ ਜਿਸ ਵਿੱਚ ਆਮ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਹੈ।
ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਹਰ ਧਰਮ ਦੇ ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਮਨੁੱਖ ਵਿਰੋਧੀ ਲੋਕ ਮਾਰੂ ਜੰਗ ਦੇ ਵਿਰੋਧ ਅਤੇ ਅਮਨ ਬਹਾਲੀ ਦੇ ਹੱਕ ਵਿੱਚ ਆਪਣੀ ਜਨਤਕ ਆਵਾਜ਼ ਬੁਲੰਦ ਕਰਨ ਦੀ ਗੱਲ ਉੱਤੇ ਜ਼ੋਰ ਦਿੱਤਾ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦਾ ਬੁਲਾਰਾ ਦੋ ਮਾਸਿਕ ਮਈ ਤੇ ਜੂਨ ਦਾ ਮੈਗਜ਼ੀਨ ਅੰਕ ਵੀ ਜ਼ਾਰੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋ ਆਗੂ ਗੁਰਦੀਪ ਸਿੰਘ ਸਿੱਧੂ,ਕ੍ਰਿਸ਼ਨ ਮਾਨ ਬੀਬੜੀਆਂ,ਜਸਵੀ ਸੋਨੀ ਬੁੱਢਲਾਡਾ,ਭੁਪਿੰਦਰ ਫ਼ੌਜੀ,ਮਾ.ਲੱਖਾ ਸਿੰਘ,ਕੈਪਟਨ ਗੁਲਾਬ ਸਿੰਘ,ਮਾ.ਸੇਵਾ ਸਿੰਘ ਸੇਖੋਂ,ਹਰਬੰਸ ਸਿੰਘ,ਦਰਸ਼ਨ ਆਜ਼ਾਦ ਕੁਲਰੀਆਂ,ਜਗਮੀਤ ਸਿੰਘ ਪੀ ਪੀ,ਗੁਰਦੀਪ ਸਿੰਘ ਲਾਲਿਆਂਵਾਲੀ,ਪਰਮਿੰਦਰ ਸਿੰਘ ਖੀਵਾ,ਬੂਟਾ ਸਿੰਘ ਬੀਰ,ਬਲਜੀਤ ਸਿੰਘ ਆਦਿ ਹਾਜ਼ਰ ਸਨ।