All Latest NewsNews FlashPunjab News

ਪੰਜਾਬੀ ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ

 

ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਦਾ ਇਲਜ਼ਾਮ

ਚੰਡੀਗੜ੍ਹ

ਲੁਧਿਆਣਾ ‘ਚ ਆਪਣੀ ਪ੍ਰੇਮਿਕਾ ਦੇ ਪਿਤਾ ਦੇ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਪੰਜਾਬੀ ਗਾਇਕ ਰਣਜੀਤ ਬਾਠ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਮੁੱਲਾਂਪੁਰ ਦਾਖਾ ਪੁਲਿਸ ਨੇ ਚਾਚੇ-ਭਤੀਜੇ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਹੈ, ਪਰ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ ਹਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਾਇਕ ਵਿਦੇਸ਼ ਭੱਜ ਸਕਦਾ ਹੈ।

ਗਾਇਕ ਬਾਠ ‘ਤੇ ਆਪਣੀ ਪ੍ਰੇਮਿਕਾ ਦੇ ਪਿਤਾ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਝਾੜੀਆਂ ‘ਚ ਸੁੱਟਣ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਨੇ ਲੁਧਿਆਣਾ ਵਿੱਚ ਇੱਕ ਬਜ਼ੁਰਗ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ ਹੈ।

ਮ੍ਰਿਤਕ ਐਲਆਈਸੀ ਦਾ ਏਜੰਟ ਸੀ। ਇਸ ਮਾਮਲੇ ਸਬੰਧੀ ਥਾਣਾ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਦੀ ਭਾਲ ਵਿੱਚ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

Leave a Reply

Your email address will not be published. Required fields are marked *