ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਵੱਲ 3 ਸਤੰਬਰ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਕਰਨਗੇ ਕੂਚ
ਪੰਜਾਬ ਵਿਧਾਨ ਸਭਾ ਵੱਲ 3 ਸਤੰਬਰ ਨੂੰ ਮਾਰਚ ‘ਚ ਵੱਡੇ ਪੱਧਰ ਤੇ ਹਿੱਸਾ ਲਿਆ ਜਾਵੇਗਾ: ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ
ਪੰਜਾਬ ਨੈੱਟਵਰਕ, ਪਟਿਆਲਾ:
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਇਕਾਈ ਪਟਿਆਲਾ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ , ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਸਵੀਰ ਸਿੰਘ ਖੋਖਰ ਜ਼ਿਲ੍ਹਾ ਪ੍ਰਧਾਨ ਪੀਡਬਲਯੂ ਐਡ ਵਰਕਸ਼ਾਪ ਪੰਜਾਬ ਮੰਡੀ ਬੋਰਡ ਦੇ ਸੂਬਾ ਸਕੱਤਰ ਤਜਿੰਦਰ ਸਿੰਘ,ਜੰਗਲਾਤ ਵਰਕਰ ਯੂਨੀਅਨ ਤੋਂ ਭਿੰਦਰ ਸਿੰਘ ਘੱਗਾ, ਪਸ਼ੂ ਪਾਲਣ ਵਰਕਰ ਯੂਨੀਅਨ ਤੋਂ ਤਰਸੇਮ ਸਿੰਘ ਮਿੱਠੂ ਦੀ ਪ੍ਰਧਾਨਗੀ ਹੇਠ ਜਰੂਰੀ ਮੀਟਿੰਗ ਹੋਈ।
ਉਪਰੋਕਤ ਸਾਰੀਆਂ ਜਥੇਬੰਦੀਆਂ ਜੋ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦਾ ਇੱਕ ਅੰਗ ਹਨ ਇਹ ਫੈਸਲਾ ਕੀਤਾ ਮੁਲਾਜ਼ਮ ਅਤੇ ਪੈਨਸ਼ਨਰ ਦੀਆਂ ਹੱਕੀ ਮੰਗਾਂ ਖਾਤਰ ਤਿੰਨ ਸਤੰਬਰ ਨੂੰ ਵਿਧਾਨ ਸਭਾ ਵੱਲ ਜੋ ਮਾਰਚ ਕੀਤਾ ਜਾਣਾ ਹੈ ਉਸ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ।
ਮੁੱਖ ਮੰਤਰੀ ਪੰਜਾਬ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਰੱਦ ਕਰਕੇ, ਡੰਗ ਟਪਾਉ ਨੀਤੀ ਦੇ ਤਹਿਤ 7 ਸੱਤ ਵਾਰ ਮੀਟਿੰਗ ਕੈਂਸਲ ਕਰਨ ਦੇ ਵਿਰੋਧ ਵਿੱਚ ਮੁਲਾਜ਼ਮਾਂ ਦੇ ਪੈਂਡਿੰਗ ਡੀਏ, ਪੇਂਡੂ ਭੱਤਾ ਬਹਾਲ ਨਾ ਕਰਨ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਅਧਿਆਪਕਾਂ ਸਣੇ ਹਰ ਵਰਗ ਦੀਆਂ ਪ੍ਰਮੋਸ਼ਨਾਂ ਨਾ ਕਰਨ, ਨਵੇਂ ਭਰਤੀ ਮੁਲਾਜ਼ਮਾਂ ਤੇ ਕੇਂਦਰੀ ਸਕੇਲ ਰੱਦ ਕਰਾਉਣ,2364 ਤੇ 5994 ਭਰਤੀਆਂ ਮੁਕੰਮਲ ਕਰਾਉਣ।
ਨਗੂਣੀਆਂ ਤਨਖਾਹਾਂ ਤੇ ਭਰਤੀ ਮੁਲਾਜ਼ਮਾ ਨੂੰ ਰੈਗੂਲਰ ਕਰਵਾਉਣ ਲਈ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨ ਫਰੰਟ ਵੱਲੋਂ ਕੀਤੀ ਜਾ ਰਹੀ ਰੈਲੀ 3 ਸਤੰਬਰ ਦੇ ਵਿਧਾਨ ਸਭਾ ਵੱਲ ਮਾਰਚ ਵਿੱਚ ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ ਇਸ ਮਾਰਚ ਵਿੱਚ ਵੱਡੇ ਪੱਧਰ ਤੇ ਭਾਗ ਲਵੇਗੀ ਅਤੇ ਪਾਤੜਾਂ, ਸਮਾਣਾ, ਨਾਭਾ, ਪਟਿਆਲਾ ਅਤੇ ਰਾਜਪੁਰਾ ਤੋਂ ਵੱਡੀ ਗਿਣਤੀ ਵਿੱਚ ਬੱਸਾਂ ਦਾ ਕਾਫਲਾ ਇਸ ਰੈਲੀ ਵਿੱਚ ਭਾਗ ਲਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਪਟਿਆਲਾ ਦਰਸ਼ਨ ਸਿੰਘ ਬੇਲੂ ਮਾਜਰਾ, ਦੀਦਾਰ ਸਿੰਘ,ਜਗਪ੍ਰੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਪਟਿਆਲਾ, ਸਪਿੰਦਰਜੀਤ ਸ਼ਰਮਾ ਧਰੇਠਾ, ਹਰਪ੍ਰੀਤ ਸਿੰਘ ਉਪਲ ,ਭੀਮ ਸਿੰਘ ਸਮਾਣਾ, ਟਹਿਲਵੀਰ ਸਿੰਘ ਪਟਿਆਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂ ਸ਼ਾਮਿਲ ਰਹੇ।