ਵੱਡੀ ਖ਼ਬਰ: Vinesh Phogat ਦੀ ਸਿਆਸਤ ‘ਚ ਐਂਟਰੀ, ਇਸ ਵਿਧਾਨ ਸਭਾ ਹਲਕੇ ਤੋਂ ਲੜੇਗੀ ਚੋਣ

All Latest NewsGeneral NewsNational NewsNews FlashPolitics/ OpinionTop BreakingTOP STORIES

 

Vinesh Phogat after joining Congress: ”ਮੈਨੂੰ ਲੱਗਦਾ ਹੈ ਕਿ ਵਿਨੇਸ਼ ਜੁਲਾਨਾ ਤੋਂ ਚੋਣ ਲੜੇਗੀ- ਦੀਪਕ ਬਾਰੀਆ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Vinesh Phogat after joining Congress: ਆਖ਼ਰ ਲੇਡੀ ਪਹਿਲਵਾਨ ਅਤੇ ਵਰਲਡ ਚੈਪੀਂਅਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਵਿਨੇਸ਼ ਫੋਗਾਟ ਦੇ ਵਿਧਾਨ ਸਭਾ ਚੋਣ ਲੜਨ ‘ਤੇ ਹਰਿਆਣਾ ਕਾਂਗਰਸ ਦੇ ਮੁਖੀ ਦੀਪਕ ਬਾਰੀਆ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਹੋ ਗਿਆ ਹੈ ਕਿ ਉਹ ਜੁਲਾਨਾ ਤੋਂ ਚੋਣ ਲੜੇਗੀ।

ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਵਿਨੇਸ਼ ਨੇ ਕੈਮਰੇ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਨੇਸ਼ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਾਡਾ ਸਮਰਥਨ ਕੀਤਾ ਹੈ। ਕਾਂਗਰਸ ਪਾਰਟੀ ਮਾੜੇ ਸਮੇਂ ਵਿੱਚ ਸਾਡੇ ਨਾਲ ਖੜੀ ਹੈ।

ਵਿਨੇਸ਼ ਫੋਗਾਟ ਨੇ ਕਿਹਾ ਕਿ ਮੈਂ ਮੇਰੇ ਕੁਸ਼ਤੀ ਸਫਰ ‘ਚ ਮੇਰਾ ਸਾਥ ਦੇਣ ਲਈ ਪੂਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਚਾਹਾਂਗੀ। ਮੈਨੂੰ ਉਮੀਦ ਹੈ ਕਿ ਮੈਂ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਾਂਗੀ। ਮੈਂ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕਰਦੀ ਹਾਂ। ਕਿਹਾ ਜਾਂਦਾ ਹੈ ਕਿ ਮਾੜੇ ਸਮੇਂ ਵਿੱਚ ਪਤਾ ਲੱਗਦਾ ਹੈ ਕਿ ਸਾਡਾ ਕੌਣ ਹੈ? ਜਦੋਂ ਸਾਨੂੰ ਸੜਕਾਂ ‘ਤੇ ਘਸੀਟਿਆ ਜਾ ਰਿਹਾ ਸੀ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਸਾਡੇ ਨਾਲ ਸਨ। ਮੈਨੂੰ ਮਾਣ ਹੈ ਕਿ ਮੈਂ ਉਸ ਪਾਰਟੀ ਦੇ ਨਾਲ ਹਾਂ ਜੋ ਔਰਤਾਂ ਨਾਲ ਹੋ ਰਹੇ ਅਨਿਆਂ ਦੇ ਖਿਲਾਫ ਖੜ੍ਹੀ ਹੈ।

ਵਿਨੇਸ਼ ਨੇ ਕਿਹਾ ਕਿ ਮੈਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਕੁਸ਼ਤੀ ਵਿੱਚ ਪ੍ਰੇਰਿਤ ਕੀਤਾ। ਜੇ ਮੈਂ ਚਾਹੁੰਦੀ ਤਾਂ ਜੰਤਰ-ਮੰਤਰ ‘ਤੇ ਕੁਸ਼ਤੀ ਛੱਡ ਸਕਦੀ ਸੀ। ਵਿਨੇਸ਼ ਦਾ ਕਹਿਣਾ ਹੈ ਕਿ ਮੈਂ ਨਵੀਂ ਪਾਰੀ ਸ਼ੁਰੂ ਕੀਤੀ ਹੈ। ਮੈਂ ਚਾਹੁੰਦੀ ਹਾਂ ਕਿ ਅਸੀਂ ਇੱਕ ਖਿਡਾਰੀ ਦੇ ਰੂਪ ਵਿੱਚ ਜੋ ਸਾਹਮਣਾ ਕੀਤਾ, ਕਿਸੇ ਹੋਰ ਖਿਡਾਰੀ ਨੂੰ ਇਸਦਾ ਸਾਹਮਣਾ ਨਾ ਕਰਨਾ ਪਵੇ।

ਫੋਗਾਟ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਹਾਂ। ਬਹੁਤ ਸਾਰੇ ਖਿਡਾਰੀ ਜਾਣਦੇ ਹਨ ਕਿ ਖੇਡਾਂ ਵਿੱਚ ਉਨ੍ਹਾਂ ਨਾਲ ਕਿੰਨਾ ਕੁ ਗਲਤ ਹੋਇਆ ਹੈ। ਉਹ ਬੋਲ ਨਹੀਂ ਸਕਦੇ। ਉਹ ਲੜਾਈ ਅਜੇ ਵੀ ਜਾਰੀ ਹੈ। ਉਹ ਲੜਾਈ ਅਜੇ ਖਤਮ ਨਹੀਂ ਹੋਈ। ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਜਿਸ ਤਰ੍ਹਾਂ ਅਸੀਂ ਖੇਡ ‘ਚ ਹਾਰ ਨਹੀਂ ਮੰਨੀ, ਉਸੇ ਤਰ੍ਹਾਂ ਅਦਾਲਤ ‘ਚ ਵੀ ਹਾਰ ਨਹੀਂ ਮੰਨਾਂਗੇ।

 

Media PBN Staff

Media PBN Staff

Leave a Reply

Your email address will not be published. Required fields are marked *