All Latest NewsNews FlashPunjab News

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਿੱਧੀ ਚਿਤਾਵਨੀ

 

ਦਲਜੀਤ ਕੌਰ/ਪੰਜਾਬ ਨੈੱਟਵਰਕ, ਚੰਡੀਗੜ੍ਹ-

ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਅਧਿਆਪਕਾਂ ਵਿੱਚੋਂ ਦੋ ਸਾਥੀ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆਕੇ ਬੀਤੀ ਪਿਛਲੀ 28 ਅਗਸਤ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ਤੇ ਚੜੇ ਹੋਏ ਹਨ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ, ਜੇਕਰ ਉਨ੍ਹਾਂ ਦੇ ਨਿਯੁਕਤੀ ਪੱਤਰ ਜਾਰੀ ਕਰਕੇ ਉਹਨਾਂ ਨੂੰ ਜਲਦੀ ਸਕੂਲਾਂ ਵਿੱਚ ਨਾ ਭੇਜਿਆ ਗਿਆ ਤਾਂ ਉਹਨਾਂ ਨੂੰ ਮਜਬੂਰਨ ਆਪਣੀ ਜਾਨ ਦੀ ਬਾਜੀ ਲਾਉਣੀ ਪਵੇਗੀ।

ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਲਗਾਤਾਰ 2364 ਭਰਤੀ ਨੂੰ ਲੈ ਕੇ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਨੇ। ਮੀਟਿੰਗ ਵਿੱਚ ਉਹਨਾਂ ਨੇ ਭਰੋਸਾ ਦੁਆਇਆ ਸੀ ਕਿ ਆਉਣ ਵਾਲੀ 10/11 ਸਤੰਬਰ ਤੱਕ ਈਟੀਟੀ 2364 ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਨਿਯੁਕਤੀ ਪੱਤਰ ਦੇ ਕੇ ਤੁਹਾਨੂੰ ਜਲਦੀ ਸਕੂਲਾਂ ਵਿੱਚ ਭੇਜਿਆ ਜਾਵੇਗਾ।

ਪਰ ਇੱਕ ਵਾਰ ਫੇਰ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਪੂਰੀ ਤਰ੍ਹਾਂ ਖੋਖਲੇ ਨਜ਼ਰ ਆਏ ਯੂਨੀਅਨ ਆਗੂਆਂ ਨੇ ਕਿਹਾ ਕੀ ਹੁਣ ਸਾਡੇ ਸਬਰ ਦਾ ਬੰਨ ਟੁੱਟ ਚੁੱਕਿਆ, ਇਸ ਕਰਕੇ ਅਸੀਂ ਕੱਲ ਤਰੀਖ 12/09/2024 ਤੱਕ ਦੁਪਹਿਰ 12 ਵਜੇ ਤੱਕ ਇੰਤਜਾਰ ਕਰਾਂਗੇ ਉਸ ਤੋਂ ਸਾਨੂੰ ਮਜਬੂਰ ਹੋ ਕੇ ਕੋਈ ਵੱਡਾ ਐਕਸ਼ਨ ਕਰਨਾ ਪਵੇਗਾ ਤੇ ਉਸ ਐਕਸ਼ਨ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾ ਦੇ ਨੁਕਸਾਨ ਦੀ ਜਿੰਮੇਵਾਰ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਸਿੱਖਿਆ ਸੈਕਟਰੀ ਸਾਹਿਬ, ਡੀ ਪੀ ਆਈ ਤੇ ਮੋਹਾਲੀ ਪੁਲਿਸ ਪ੍ਰਸਾਸਨ ਹੋਵੇਗਾ, ਨਾਲ ਹੀ ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਪਿੱਛਲੀ 2 ਸਤੰਬਰ ਤੋਂ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਜੇਕਰ ਕੱਲ ਤੱਕ ਸਾਡਾ ਹੱਲ ਨਾ ਕੀਤਾ ਗਿਆ ਤਾਂ ਇਹ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਹੋ ਜਾਵੇਗੀ ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪ੍ਥਿਿਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਅਤੇ ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *