ਖਾਲਸਾ ਕਾਲਜ ਦੀ ਵਿਦਿਆਰਥਣ ਜਸਲੀਨ ਕੌਰ ਨੂੰ ਟਰੇਨ ਨੇ ਮਾਰੀ ਟੱਕਰ, ਹੋਈ ਮੌਤ
ਨਵਾਂਸ਼ਹਿਰ
ਖਾਲਸਾ ਕਾਲਜ ਦੀ ਵਿਦਿਆਰਥਣ ਨੂੰ ਡੀਐਮਯੂ ਟਰੇਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਸਲੀਨ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ।
ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੀ ਜਸਲੀਨ ਕੌਰ ਖਾਲਸਾ ਕਾਲਜ ਜਲੰਧਰ ਦੀ ਵਿਦਿਆਰਥਣ ਸੀ। ਜੋ ਰੋਜ਼ਾਨਾ ਨਵਾਂਸ਼ਹਿਰ ਤੋਂ ਰੇਲ ਗੱਡੀ ਰਾਹੀਂ ਜਲੰਧਰ ਆਉਂਦੀ ਸੀ।
ਜਦੋਂ ਉਹ ਜਲੰਧਰ ਪਹੁੰਚੀ ਤਾਂ ਰੇਲਵੇ ਟਰੈਕ ਰਾਹੀਂ ਕਾਲਜ ਵੱਲ ਜਾ ਰਹੀ ਸੀ। ਇਸ ਦੌਰਾਨ ਜਸਲੀਨ ਫੋਨ ਸੁਣ ਰਹੀ ਸੀ। ਨਕੋਦਰ ਤੋਂ ਜਲੰਧਰ ਆ ਰਹੀ ਡੀਐਮਯੂ ਦੇ ਡਰਾਈਵਰ ਨੇ ਹਾਰਨ ਵਜਾਇਆ ਪਰ ਜਸਲੀਨ ਇਕ ਪਾਸੇ ਨਹੀਂ ਹਟੀ ਅਤੇ ਫੋਨ ‘ਤੇ ਗੱਲ ਕਰਦੇ ਹੋਏ ਅੱਗੇ ਵਧਦੀ ਰਹੀ।
ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹਾਦਸੇ ਦਾ ਪਤਾ ਲੱਗਦਿਆਂ ਹੀ ਇਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਜੀਆਰਪੀ ਅਤੇ ਆਰਪੀਐਫ ਪੁਲਿਸ ਅਧਿਕਾਰੀ ਜਾਂਚ ਲਈ ਮੌਕੇ ‘ਤੇ ਪਹੁੰਚੇ। ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਫਿਲਹਾਲ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।