ਕੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਕੁਲਤਾਰ ਸੰਧਵਾਂ? ਪੜ੍ਹੋ ਸਪੀਕਰ ਸੰਧਵਾਂ ਦਾ ਜਵਾਬ
ਫੋਟੋ ਕੈਪਸ਼ਨ- ਕੁਲਤਾਰ ਸਿੰਘ ਸੰਧਵਾਂ ਦੀ 21 ਮਾਰਚ 2022 ਦੀ ਤਸਵੀਰ
ਗੁਰਪ੍ਰੀਤ, ਚੰਡੀਗੜ੍ਹ-
ਪੰਜਾਬ ਦੇ ਅੰਦਰ ਜਿਥੇ ਅੱਜ ਕੈਬਨਿਟ ਵਿੱਚ ਵੱਡਾ ਫ਼ੇਰਬਦਲ ਹੋ ਰਿਹਾ ਹੈ, ਉਥੇ ਹੀ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਕਿ, ਪੰਜਾਬ ਦਾ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ।
ਹਾਲਾਂਕਿ ਹੁਣ ਇਨ੍ਹਾਂ ਖ਼ਬਰਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਨੇ ਖੁਦ ਮੀਡੀਆ ਸਾਹਮਣੇ ਆ ਕੇ ਆਖਿਆ ਕਿ, ਮੈਂ ਸੀਐਮ ਨਹੀਂ ਬਣਨਾ ਚਾਹੁੰਦਾ, ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਾਂ।
ਬੇਸ਼ੱਕ ਸਪੀਕਰ ਅਤੇ ਮੁੱਖ ਮੰਤਰੀ ਵਿਚਾਲੇ ਅੰਦਰਖਾਤੇ ਲੜ੍ਹਾਈ ਚੱਲ ਰਹੀ ਹੈ, ਜਿਸ ਤੋਂ ਬਾਅਦ ਚਰਚਾਵਾਂ ਹਨ ਕਿ, ਸੀਐੱਮ ਨੂੰ ਬਦਲਣ ਵਾਸਤੇ ਸਪੀਕਰ ਵਿਧਾਇਕਾਂ ਦਾ ਜੋੜ ਤੋੜ ਕਰਕੇ, ਆਪਣੇ ਨਾਲ ਗੰਢਤੁੱਪ ਕਰ ਰਹੇ ਹਨ।
ਪਰ ਇਨ੍ਹਾਂ ਖ਼ਬਰਾਂ ਅਤੇ ਚਰਚਾਵਾਂ ਤੇ ਇੱਕ ਵਾਰ ਤਾਂ ਬੀਤੇ ਕੱਲ੍ਹ ਸੀਐੱਮ ਭਗਵੰਤ ਮਾਨ ਨੇ ਵਿਰਾਮ ਲਾ ਦਿੱਤਾ, ਉਥੇ ਹੀ ਅੱਜ ਸਪੀਕਰ ਸੰਧਵਾਂ ਨੇ ਵੀ ਆਪਣਾ ਬਿਆਨ ਦੇ ਕੇ, ਸਾਰੀਆਂ ਖ਼ਬਰਾਂ ਨੂੰ ਖੰਡਤ ਹੀ ਕਰ ਦਿੱਤਾ।
ਫਤਿਤਗੜ੍ਹ ਚੂੜੀਆਂ ਦੇ ਨੇੜਲੇ ਪਿੰਡ ਭਾਲੋਵਾਲੀ ਵਿੱਚ ਹੋਏ ਕਬੱਡੀ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿਥੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਉਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਮੈਂ ਸੀਐੱਮ ਨਹੀਂ ਬਣਨਾ ਚਾਹੁੰਦਾ, ਸਪੀਕਰ ਦੀ ਕੁਰਸੀ ਤੋਂ ਖੁਸ਼ ਹਾਂ।
ਸਪੀਕਰ ਸੰਧਵਾਂ ਕੋਲੋਂ ਜਦੋਂ ਮੀਡੀਆ ਕਰਮੀਆਂ ਨੇ ਉਹਨਾਂ ਕੋਲ ਦਿੱਲੀ ਵਿੱਚ ਸੀਐਮ ਭਗਵੰਤ ਮਾਨ ਦੀ ਗੈਰਹਾਜਰੀ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਗੈਰ ਹਾਜ਼ਰੀ ਦਾ ਉਹਨਾਂ ਨੂੰ ਕੋਈ ਇਲਮ ਨਹੀਂ ਹੈ।
ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਮ ਦੇ ਆਉਣ ਵਾਲੇ ਸਮੇਂ ਸੀਐਮ ਵਜੋਂ ਹੋਣ ਚਰਚੇ ਚੱਲ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਨ।