Punjab News: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ 27 ਸਤੰਬਰ ਨੂੰ ਹੋਵੇਗੀ ਮੀਟਿੰਗ
ਯੂਨੀਅਨ ਆਗੂ ਵਿਕਾਸ ਸਾਹਨੀ ਨੇ ਕੀਤਾ ਐਲਾਨ, ਜੇ ਮੀਟਿੰਗ ‘ਚ ਪੱਕਾ ਹੱਲ ਨਹੀਂ ਹੁੰਦਾ, ਤਾਂ 28 ਸਤੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਦੀ ਰਿਹਾਇਸ਼
ਪੰਜਾਬ ਨੈੱਟਵਰਕ, ਸੰਗਰੂਰ–
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਸਤਾ ਵਿਚ ਆਉਣ ਤੋਂ ਪਹਿਲਾ ਮੁੱਖ ਮੰਤਰੀ ਪੰਜਾਬ ਦੁਆਰਾ ਬਿਨਾ ਕਿਸੇ ਸ਼ਰਤ ਸਿੱਖਿਆ ਵਿਭਾਗ ਵਿਚ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜਿਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਨਾਲ ਕਾਫ਼ੀ ਮੀਟਿੰਗਾਂ ਕਰ ਚੁੱਕੇ ਹਾਂ।
ਜਥੇਬੰਦੀ ਨੂੰ ਹੱਕੀ ਮੰਗਾ ਸਬੰਧੀ ਸਬ ਕਮੇਟੀ ਪੰਜਾਬ ਦੁਆਰਾ 27 ਸਤੰਬਰ 2024 ਨੂੰ ਪੈਨਲ ਮੀਟਿੰਗ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਬ ਕਮੇਟੀ ਨਾਲ ਪਹਿਲਾ ਵੀ 11 ਸਤੰਬਰ2024 ਨੂੰ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਅਮਨ ਅਰੋੜਾ ਵੱਲੋਂ ਸਿਰਫ਼ ਫ਼ੋਟੋ ਕਰਵਾ ਕੋਈ ਪੁਖ਼ਤਾ ਹੱਲ ਨਹੀਂ ਕੀਤਾ ਗਿਆ।
ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ 27 ਸਤੰਬਰ 2024 ਨੂੰ ਸਬ ਕਮੇਟੀ ਮੈਂਬਰਾਂ ਵੱਲੋਂ ਕੋਈ ਠੋਸ ਫ਼ੈਸਲਾ ਨਹੀਂ ਮਿਲਦਾ ਤਾਂ ਯੂਨੀਅਨ ਵੱਲੋਂ ਰੋਸ ਵਜੋਂ 28 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼, ਚੰਡੀਗੜ੍ਹ ਦਾ ਘਿਰਾਊ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਸਰਕਾਰ ਰੋਜ਼ਗਾਰ ਦੇ ਨਾਮ ਤੇ ਸਮੂਹ ਈ. ਜੀ.ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ/ਸਿੱਖਿਆ ਕਰਮੀਂ ਅਧਿਆਪਕਾ ਨੂੰ ਸੜਕਾਂ ਤੇ ਰੋਲ ਰਹੀ ਹੈ।
ਜੇਕਰ ਸਰਕਾਰ ਸਾਡੀ ਮੰਗਾ ਨੂੰ ਨਹੀਂ ਪੂਰਾ ਕਰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਮੋਹਨਜੀਤ ਕੋਰ, ਹਰਮਨਜੀਤ ਕੋਰ, ਬਲਵਿੰਦਰ ਕੋਰ, ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।