All Latest NewsGeneralNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਚਾਇਤੀ ਚੋਣਾਂ ਵਿਚਾਲੇ DC ਤਰਨਤਾਰਨ ਦਾ ਤਬਾਦਲਾ ਕਰਨ ਦੇ ਹੁਕਮ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਚੋਣ ਕਮਿਸ਼ਨ ਦੇ ਵਲੋਂ ਕੁੱਝ ਅਧਿਕਾਰੀਆਂ ਦਾ ਤਬਾਦਲਾ ਕਰਨ ਦੀ ਮੁਹਿੰਮ ਵਿੱਢ ਦਿੱਤੀ ਹੈ, ਜਿਨ੍ਹਾਂ ਖਿਲਾਫ਼ ਮਾੜੀ ਜਿੰਨੀ ਵੀ ਕੋਈ ਦਰ਼ਖਾਸਤ ਮਿਲਦੀ ਹੈ।

ਤਾਜਾ ਜਾਣਕਾਰੀ ਮੁਤਾਬਿਕ, ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਲਿਖਤ ਡਾਇਰੈਕਸ਼ਨ ਭੇਜੀ ਹੈ, ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਹੁਕਮ ਜਾਰੀ ਨਹੀਂ ਕੀਤਾ ਗਿਆ।

ਗੁਲਪ੍ਰੀਤ ਸਿੰਘ ਔਲਖ 2015-ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ, ਅਤੇ ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਜੋਂ ਕੰਮ ਕਰ ਰਹੇ ਸਨ।

 

Leave a Reply

Your email address will not be published. Required fields are marked *