All Latest NewsNews FlashPunjab News

ਸਿੱਖਿਆ ਵਿਭਾਗ ਨੇ ਨੈਸ਼ਨਲ ਅਵਾਰਡੀ ਡਾ.ਬਲਰਾਮ ਸ਼ਰਮਾ ਲੈਕਚਰਾਰ ਵਜੋਂ ਦਿੱਤੀ ਤਰੱਕੀ, ਸਾਹਨੇਵਾਲ ਸਰਕਾਰੀ ਸਕੂਲ ਚ ਹੋਏ ਨਿਯੁਕਤ

 

ਪੰਜਾਬ ਨੈੱਟਵਰਕ, ਸਾਹਨੇਵਾਲ-

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ (ਨਵਾਂ ਪਿੰਡ) ਦੇ ਸਕੂਲ ਮੁਖੀ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਬਤੌਰ ਲੈਕਚਰ (ਭੂਗੋਲ) ਵਜੋਂ ਪਦ ਉਨਤ ਕੀਤਾ ਗਿਆ ਹੈ।

ਉਹਨਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਸਾਹਨੇਵਾਲ ਵਿਖੇ ਆਪਣਾ ਪਦ ਸੰਭਾਲ ਲਿਆ ਗਿਆ ਹੈ ਵਰਨਣਯੋਗ ਹੈ ਕਿ ਡਾ. ਬਲਰਾਮ ਸ਼ਰਮਾ ਐਮਏ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਭੂਗੋਲ ਤੋਂ ਇਲਾਵਾ ਐਮਫਿਲ ਅਤੇ ਪੀਐਚਡੀ ਪਾਸ ਹਨ ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਰਾਜ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਪੁਰਸਕਾਰ ਐਨਸੀਈਆਰਟੀ ਵੱਲੋਂ ਰਾਸ਼ਟਰੀ ਪੁਰਸਕਾਰ ਸਮੇਤ ਚਾਰ ਵਾਰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਡਾ. ਬਲਰਾਮ ਸ਼ਰਮਾ ਨੂੰ ਪਦ ਉਨਤ ਹੋਣ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ )ਮੈਡਮ ਡਿੰਪਲ ਮਦਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ, ਐਸ.ਡੀ.ਐਮ.ਖੰਨਾ ਡਾ. ਬਲਜਿੰਦਰ ਸਿੰਘ ਢਿੱਲੋ, ਸੰਸਥਾ ਦੇ ਪ੍ਰਿੰਸੀ. ਅਸ਼ੀਸ਼ ਕੁਮਾਰ, ਬੀ.ਐਨ.ਓ. ਖੰਨਾ -1 ਵਿਸ਼ਾਲ ਵਿਸ਼ਿਸ਼ਟ ਬੀ.ਐਨ.ਓ ਖੰਨਾ-2 ਬਲਜੀਤ ਸਿੰਘ, ਪ੍ਰਿੰਸੀ. ਨਵਤੇਜ ਸ਼ਰਮਾ, ਸੰਜੀਵ ਸੱਦੀ, ਆਦਰਸ਼ ਸ਼ਰਮਾ, ਜਤਿੰਦਰ ਸ਼ਰਮਾ ਸੰਜੀਵ ਮੌਦਗਿਲ (ਸਾਰੇ ਪ੍ਰਿੰਸੀਪਲ) ਨੇ ਮੁਬਾਰਕਬਾਦ ਦਿੱਤੀ ਹੈ।

ਇਸ ਮੌਕੇ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਰੁਪਿੰਦਰਪਾਲ ਕੌਰ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਪ੍ਰਿੰਸੀ. ਨਾਜਰ ਸਿੰਘ, ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ, ਡਾ. ਜੇ.ਐਸ ਖੰਨਾ, ਅਮਰਿੰਦਰ ਸਿੰਘ ਚਾਹਲ, ਬੀ.ਆਰ.ਪੀ.ਰਾਕੇਸ਼ ਕੁਮਾਰ, ਕੰਪਿਊਟਰ ਅਧਿਆਪਕ ਬਲਰਾਮ ਸ਼ਰਮਾ, ਕਵਿਤਾ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਲੁਧਿਆਣਾ ਜਗਜੀਤ ਸਿੰਘ ,ਮਨਦੀਪ ਸਿੰਘ, ਸਰਬਜੀਤ ਸਿੰਘ,ਲਲਿਤ ਵਰਮਾ, ਰਾਜ ਕੁਮਾਰ,ਸੁਖਵਿੰਦਰ ਸਿੰਘ,ਨਵਦੀਪ ਪਾਠਕ, ਧੀਰਜ ਕੁਮਾਰ,ਵਜ਼ੀਰ ਸੁਲਤਾਨ, ਸੰਜੀਵ ਕੁਮਾਰ,ਹਰਦੀਪ ਸਿੰਘ,ਵਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।

 

Leave a Reply

Your email address will not be published. Required fields are marked *