ਸਟੇਟ ਇਲੈਕਸ਼ਨ ਕਮਿਸ਼ਨ ਨਾਲ ਮੀਟਿੰਗ ਮਗਰੋਂ ਭਲਕੇ DCs ਨੂੰ ਸਮੂਹ ਅਧਿਆਪਕ ਜਥੇਬੰਦੀਆਂ ਸੌਂਪਣਗੀਆਂ ਸਾਂਝੇ ਰੂਪ ਚ ਮੰਗ ਪੱਤਰ- ਪਨੂੰ, ਲਹੌਰੀਆ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਰਾਜ ਚੋਣ ਕਮਿਸ਼ਨਰ ਨਾਲ ਅਧਿਆਪਕ ਚੋਣ ਡਿਊਟੀਆ ਤੇ ਕੁਝ ਮੰਗਾਂ ਤੇ ਬਣੀ ਸਹਿਮਤੀ ਨੂੰ ਜਿਲਾ ਪੱਧਰਾਂ ਤੇ ਲਾਗੂ ਕਰਾਉਣ ਲਈ 4 ਅਕਤੂਬਰ ਨੂੰ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾ ਕਰਕੇ ਮੰਗ ਪੱਤਰ ਦਿਤੇ ਜਾਣਗੇ।
ਜਿਸ ਵੀ ਜਿਲੇ ਵਿੱਚ ਜਿਲਾ ਅਧਿਕਾਰੀਆਂ ਵੱਲੋ ਅਧਿਆਪਕਾਂ ਦੀਆ ਚੋਣ ਡਿਊਟੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀ ਕੀਤਾ ਜਾਵੇਗਾ ਤਾਂ ਸਬੰਧਿਤ ਜਿਲਾ ਹੈਡ ਕੁਆਰਟਰ ਖਿਲਾਫ ਸੰਘਰਸ਼ ਹੋਵੇਗਾ।
ਪੰਚਾਇਤੀ ਚੋਣਾਂ ਦਰਮਿਆਨ ਅਧਿਆਪਕਾਂ ਨੂੰ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਲੈਕੇ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਅਧਿਆਪਕ ਵਰਗ ਦੀਆ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਵਫਦ ਵੱਲੋ ਸਟੇਟ ਵਫਦ ਮਿਲਿਆ।
ਜਿਸ ਸਾਂਝੇ ਅਧਿਆਪਕ ਵਫਦ ਚ ਅਧਿਆਪਕ ਆਗੂ ਸੁਖਵਿੰਦਰ ਸਿੰਘ ਚਾਹਲ ,ਹਰਜਿੰਦਰ ਪਾਲ ਸਿੰਘ ਪੰਨੂ ਵਿਕਰਮਦੇਵ ਸਿੰਘ ਬਲਜੀਤ ਸਿੰਘ ਸਲਾਣਾ ਬਾਜ ਸਿੰਘ ਖਹਿਰਾ ਬਲਜਿੰਦਰ ਸਿੰਘ ਧਾਲੀਵਾਲ ਐਨ ਡੀ ਤਿਵਾੜੀ ਬਲਬੀਰ ਸਿਂਘ ਲੌਂਗੋਵਾਲ ਗੁਰਪਿਆਰ ਸਿਂਘ ਕੋਟਲੀ ਦਲਜੀਤ ਸਿੰਘ ਲਹੌਰੀਆ ਸਤਬੀਰ ਸਿੰਘ ਰੌਣੀ ਸੰਦੀਪ ਵਾਲੀਆ ਗੁਰਵਿੰਦਰ ਸਿਂਘ ਸਸਕੌਰ , ਗੁਰਿੰਦਰ ਸਿਂਘ ਘੁਕੇਵਾਲੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਵਿੰਦਰ ਸਿੰਘ ਹੈਪੀ ਸ਼ਮਸ਼ੇਰ ਸਿੰਘ , ਜਨਕ ਰਾਜ ਮੋਹਾਲੀ ਗਗਨਦੀਪ ਸਿੰਘ ਬਲਰਾਜ ਕੋਕਰੀ ਹਰਦੀਪ ਸਿੰਘ ਬਾਹੋਮਾਜਰਾ ਜਨਕਰਾਜ ਮੋਹਾਲੀ ਤੇ ਹੋਰ ਕਈ ਆਗੂ ਸ਼ਾਮਿਲ ਸਨ।