Big Breaking: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਚੱਲੀਆਂ ਤਾਬੜਤੋੜ ਗੋਲੀਆਂ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ, ਜੋ ਕਿ ਤਿੰਨ ਵਜੇ ਸਮਾਪਤ ਹੋ ਗਿਆ ਹੈ। ਇਸੇ ਦੌਰਾਨ ਹੀ ਕਈ ਜਗਾਂ ਤੋਂ ਝੜਪ ਦੀਆਂ ਖਬਰਾਂ ਮਿਲ ਰਹੀਆਂ ਹਨ। ਏਸੇ ਵਿਚਾਲੇ ਮੋਗਾ ਦੇ ਵਿੱਚ ਫਾਇਰਿੰਗ ਦੀ ਸੂਚਨਾ ਮਿਲੀ। ਸਰਪੰਚ-ਪੰਚ ਦੇ ਅਹੁਦਿਆਂ ਲਈ ਨਾਮਜਦਗੀਆਂ ਭਰਨ ਸਮੇਂ ਗੋਲੀ ਚੱਲ ਗਈ।
ਮੀਡੀਆ ਰਿਪੋਰਟਾਂ ਮੁਤਾਬਿਕ, ਮੋਗਾ ਵਿੱਚ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੀ ਲਈ ਨਾਮ਼ਜਦਗੀਆਂ ਦੇ ਦਾਖਲ ਕਰਨ ਆਏ ਕੁਝ ਉਮੀਦਵਾਰ ਦੀਆਂ ਫਾਈਲਾਂ ਵੀ ਪਾੜ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਮਾਹੌਲ ਤਨਾਵਪੂਰਨ ਬਣ ਗਿਆ ਅਤੇ ਇਸ ਦੌਰਾਨ ਡਾਂਗਾਂ ਸੋਟੇ ਵੀ ਚੱਲੇ।
ਖਬਰਾਂ ਇਹ ਵੀ ਹਨ ਕਿ ਮੋਗਾ ਦੇ ਪਿੰਡ ਭੇਖਾ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਝੜਪ ਦੌਰਾਨ, ਫਾਇਰਿੰਗ ਵੀ ਹੋ ਗਈ।
ਦੂਜੇ ਪਾਸੇ ਪੁਲਿਸ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।