ਵੱਡੀ ਖ਼ਬੁਰ: ਪੰਜਾਬ ‘ਚ AAP MP ਦੇ ਘਰ ਈਡੀ ਦੀ ਰੇਡ
AAP MP Sanjeev Arora House Office ED Raid: ਅੱਜ ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਅਤੇ ਜਲੰਧਰ ‘ਚ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਤੋਂ ਬਾਅਦ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ ‘ਤੇ ਆ ਗਏ ਹਨ।
ਮਨੀਸ਼ ਸਿਸੋਦੀਆ ਨੇ ਨਿਸ਼ਾਨਾ ਸਾਧਿਆ
ਮਨੀਸ਼ ਸਿਸੋਦੀਆ ਨੇ ਸੰਜੀਵ ਅਰੋੜਾ ਦੇ ਟਿਕਾਣੇ ‘ਤੇ ਈਡੀ ਦੇ ਛਾਪੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ ਨੂੰ ਆਜ਼ਾਦ ਕਰ ਦਿੱਤਾ ਹੈ। ਅੱਜ ਸਵੇਰ ਤੋਂ ਹੀ ਈਡੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਪਿਛਲੇ 2 ਸਾਲਾਂ ਵਿੱਚ ED ਨੇ ਅਰਵਿੰਦ ਕੇਜਰੀਵਾਲ ਦੇ ਘਰ ਛਾਪੇਮਾਰੀ ਕੀਤੀ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ… ਕਿਤੇ ਵੀ ਕੁਝ ਨਹੀਂ ਮਿਲਿਆ, ਪਰ ਮੋਦੀ ਜੀ ਦੀਆਂ ਏਜੰਸੀਆਂ ਪੂਰੀ ਤਨਦੇਹੀ ਨਾਲ ਝੂਠੇ ਕੇਸ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ।
ਕੌਣ ਹਨ ਸੰਸਦ ਮੈਂਬਰ ਸੰਜੀਵ ਅਰੋੜਾ?
ਸੰਜੀਵ ਅਰੋੜਾ 30 ਸਾਲਾਂ ਤੋਂ ਬਰਾਮਦ ਕਾਰੋਬਾਰੀ ਹਨ ਅਤੇ ਉਹ ਆਪ ਦੇ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦੀ ਕੰਪਨੀ ਦਾ ਨਾਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਹੈ। ਉਨ੍ਹਾਂ ਨੇ ਵਰਜੀਨੀਆ ਵਿੱਚ ਕੰਪਨੀ ਦਾ ਇੱਕ ਦਫਤਰ ਵੀ ਖੋਲ੍ਹਿਆ ਹੈ। ਉਹ 2006 ਤੋਂ ਰੀਅਲ ਅਸਟੇਟ ਸੈਕਟਰ ਵਿੱਚ ਕੰਮ ਕਰ ਰਿਹਾ ਹੈ।
ਉਨ੍ਹਾਂ ਦੀ ਕੰਪਨੀ ਦਾ ਨਾਮ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਿਟੇਡ (ਆਰਪੀਆਈਐਲ) ਹੈ। ਚੰਡੀਗੜ੍ਹ ਰੋਡ ‘ਤੇ ਹੈਮਪਟਨ ਬਿਜ਼ਨਸ ਪਾਰਕ ਅਤੇ ਹੈਮਪਟਨ ਹੋਮਜ਼ ਬਣਾਏ ਗਏ, ਜਿਸ ਵਿਚ 70 ਤੋਂ ਵੱਧ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਸਾਲ 2018 ਵਿੱਚ, ਉਨ੍ਹਾਂ ਨੇ ਮਹਿਲਾ ਪਹਿਰਾਵੇ ਦਾ ਬ੍ਰਾਂਡ ‘ਫੇਮੇਲਾ’ ਸ਼ੁਰੂ ਕੀਤਾ। ਸਾਲ 2019 ਵਿੱਚ, ਉਨ੍ਹਾਂ ਨੇ ਟੇਨੇਰੋਨ ਲਿਮਿਟੇਡ ਨਾਮ ਦੀ ਇੱਕ ਗੈਰ-ਫੈਰਸ ਮੈਟਲ ਕੰਪਨੀ ਬਣਾਈ।
I am a law abiding citizen, am not sure about the reason for search operation, will cooperate fully with agencies and make sure all their queries are answered.
— Sanjeev Arora (@MP_SanjeevArora) October 7, 2024
ED ਵੱਲੋਂ ਕੀਤੀ ਗਈ ਰੇਡ ਤੋਂ ਬਾਅਦ ਐਮਪੀ ਸੰਜੀਵ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਤੇ ਲਿਖਿਆ ਕਿ, ਮੈਂ ਇੱਕ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ, ਸਰਚ ਅਭਿਆਨ ਦੇ ਕਾਰਨ ਬਾਰੇ ਯਕੀਨ ਨਹੀਂ ਹੈ, ਮੈਂ ਏਜੰਸੀ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ।