ਅਹਿਮ ਖ਼ਬਰ: ਪੰਜਾਬ ਕੈਬਨਿਟ ਮੀਟਿੰਗ ਦਾ ਸਥਾਨ ਅਤੇ ਸਮਾਂ ਬਦਲਿਆ!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਕੈਬਨਿਟ ਦੀ ਭਲਕੇ ਹੋਣ ਵਾਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲ ਲਿਆ ਗਿਆ ਹੈ। ਹੁਣ ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਭਲਕੇ 8 ਅਕਤੂਬਰ ਨੂੰ ਦੁਪਹਿਰ 2 ਵਜੇ ਹੋਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 8 ਅਕਤੂਬਰ ਨੂੰ ਹੋਵੇਗੀ ਅਹਿਮ ਮੀਟਿੰਗ, ਮਿਲੇਗਾ ਦੀਵਾਲੀ ਦਾ ਤੋਹਫ਼ਾ?
ਪਹਿਲਾਂ ਇਹ ਮੀਟਿੰਗ ਕਾਨਫਰੰਸ ਰੂਮ, ਜੀਓ ਮੈੱਸ ਪੀਏਪੀ ਜਲੰਧਰ ਵਿਖੇ ਦੁਪਹਿਰ 1 ਵਜੇ ਹੋਣੀ ਸੀ। ਮੀਟਿੰਗ ਦਾ ਸਮਾਂ ਤੇ ਸਥਾਨ ਕਿਉਂ ਬਦਲਿਆ ਗਿਆ, ਇਸ ਬਾਰੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ।
ਦੱਸਣਾ ਬਣਦਾ ਹੈ ਕਿ, ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ, ਮਾਨ ਸਰਕਾਰ ਇਸ ਮੀਟਿੰਗ ਵਿਚ ਬੇਰੁਜ਼ਗਾਰਾਂ ਲਈ ਨੌਕਰੀਆਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਬਾਰੇ ਵਿਚਾਰ ਕਰ ਸਕਦੀ ਹੈ।