ਗੰਭੀਰਪੁਰ ਵਾਲਾ ਸਿੱਖਿਆ ਮੰਤਰੀ ਅਧਿਆਪਕਾਂ ਦੀਆਂ ਮੰਗਾਂ ਮੰਨਣ ਲਈ “ਗੰਭੀਰ ਨਹੀਂ”, ਡੀਟੀਐਫ਼ ਦਾ ਪ੍ਰਸ਼ਾਸ਼ਨ ਨੂੰ ਨੋਟਿਸ
ਡੀ.ਟੀ.ਐੱਫ. ਵੱਲੋਂ ਦਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਆਦਮ ਕੱਦ ਪੁਤਲਾ ਫੂਕਣ ਅਤੇ ਬੱਝਵਾਂ ਰੋਸ ਮੁਜ਼ਾਹਰਾ ਕਰਨ ਸੰਬੰਧੀ ਪ੍ਰਸ਼ਾਸ਼ਨ ਨੂੰ ਨੋਟਿਸ
ਪੰਜਾਬ ਨੈੱਟਵਰਕ, ਆਨੰਦਪੁਰ ਸਾਹਿਬ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਡੀ ਟੀ ਐੱਫ ਪੰਜਾਬ ਦੇ ਪ੍ਰਚਾਰ ਸਕੱਤਰ ਸੁਖਦੇਵ ਡਾਂਨਸੀਵਾਲ ਅਤੇ ਜਿਲ੍ਹਾ ਪ੍ਰਧਾਨ ਗਿਆਨ ਚੰਦ ਦੀ ਅਗਵਾਈ ਹੇਠ ਜਸਪ੍ਰੀਤ ਸਿੰਘ ਐੱਸ ਡੀ ਐੱਮ ਆਨੰਦਪੁਰ ਸਾਹਿਬ ਨੂੰ 12 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਆਦਮ ਕੱਦ ਤਿੰਨ ਮੂੰਹਾਂ (ਸਿੱਖਿਆ ਮੰਤਰੀ, ਮੁੱਖ ਮੰਤਰੀ ਪੰਜਾਬ ਅਤੇ ਆਪ ਦੇ ਕੌਮੀ ਕਨਵੀਨਰ) ਪੁੱਤਲਾ ਫੂਕਣ ਅਤੇ ਬੱਝਵਾਂ ਰੋਸ ਪ੍ਰਦਰਸ਼ਨ ਕਰਨ ਸਬੰਧੀ ਨੋਟਿਸ ਦਿੱਤਾ ਗਿਆ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਵੱਲੋਂ 10-10 ਸਾਲਾਂ ਤੋਂ ਬੇਇਨਸਾਫੀ ਤੇ ਪੱਖਪਾਤ ਦਾ ਸ਼ਿਕਾਰ ਅਧਿਆਪਕ ਸਾਥੀ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ਼, ਓ.ਡੀ.ਐੱਲ. ਮਾਮਲਿਆਂ ਨਾਲ ਸੰਬੰਧਿਤ ਅਧਿਆਪਕਾਂ ਅਤੇ 14 ਹਿੰਦੀ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਨਾ ਕਰਨ ਅਤੇ ਲੈਕਚਰਾਰ ਮੁਖਤਿਆਰ ਸਿੰਘ ਜਲਾਲਾਬਾਦ ਨੂੰ ਸਿਆਸੀ ਦਖਲਅੰਦਾਜ਼ੀ ਤਹਿਤ ਸੈਕੜੇ ਕਿੱਲੋਮੀਟਰ ਦੂਰ ਬਦਲਣ ਦਾ ਫੈਸਲਾ ਨਾ ਰੱਦ ਕਰਨ ਨੂੰ ਲੈ ਕੇ ਜਥੇਬੰਦੀ ਦੇ ਵਿਰੋਧ ਤੋਂ ਜਾਣੂ ਕਰਵਾਇਆ। ਇਸ ਸਮੇ 4161ਦੇ ਸੂਬਾ ਆਗੂ ਬਲਕਾਰ ਮਘਾਣੀਆ, ਗੁਰਪ੍ਰੀਤ ਸਿੰਘ, ਈਟੀਟੀ 6635 ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਰਮੇਸ਼ ਲਾਲ, ਭੀਮ ਖਾਨ ਆਦਿ ਸਾਥੀ ਹਾਜਰ ਰਹੇ।